ਲਖਨਊ, 18 ਮਈ – ਬਸਪਾ ਸੁਪਰੀਮੋ ਮਾਇਆਵਤੀ ਦਾ ਕਹਿਣਾ ਹੈ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਗਿਆਨਵਾਪੀ, ਮਥੁਰਾ, ਤਾਜ ਮਹਲ ਅਤੇ ਹੋਰ ਥਾਵਾਂ ਦੇ ਬਹਾਨੇ ਜਿਸ ਤਰਾਂ ਇੱਕ ਸਾਜ਼ਿਸ਼ ਦੇ ਤਹਿਤ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ। ਉਸ ਨਾਲ ਦੇਸ਼ ਮਜਬੂਤ ਨਹੀਂ ਹੋਵੇਗਾ। ਭਾਜਪਾ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।