ਨਵੀਂ ਦਿੱਲੀ, 18 ਮਈ – ਸ਼ੀਨਾ ਬੋਰਾ ਹੱਤਿਆਕਾਂਡ ‘ਚ ਸੁਪਰੀਮ ਕੋਰਟ ਨੇ ਇੰਦਰਾਣੀ ਮੁਖਰਜੀ ਨੂੰ ਜਮਾਨਤ ਦੇ ਦਿੱਤੀ ਹੈ। ਇੰਦਰਾਣੀ ਮੁਖਰਜੀ ਉੱਪਰ ਆਪਣੀ ਬੇਟੀ ਸ਼ੀਨਾ ਬੋਰਾ ਨੂੰ ਮਾਰਨ ਦਾ ਦੋਸ਼ ਹੈ ਤੇ 2015 ‘ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਇੰਦਰਾਣੀ ਮੁਖਰਜੀ ਮੁੰਬਈ ਦੀ ਜੇਲ੍ਹ ਵਿਚ ਬੰਦ ਹੈ। ਇਸ ਤੋਂ ਪਹਿਲਾਂ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਇੰਦਰਾਣੀ ਮੁਖਰਜੀ ਨੂੰ ਜਮਾਨਤ ਦੇਣ ਤੋਂ ਕਈ ਵਾਰ ਮਨ੍ਹਾਂ ਕਰ ਚੁੱਕੀ ਹੈ।