ਗੁਹਾਟੀ, 18 ਮਈ – ਅਸਮ ‘ਚ ਭਾਰੀ ਬਰਸਾਤ ਅਤੇ ਹੜ੍ਹਾਂ ਦੇ ਚੱਲਦਿਆ 8 ਲੋਕਾਂ ਦੀ ਮੌਤ ਹੋ ਗਈ ਜਦਕਿ 5 ਲਾਪਤਾ ਹਨ।ਭਾਰੀ ਬਰਸਾਤ ਅਤੇ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਸੰਖਿਆ 4 ਲੱਖ ਹੋ ਗਈ ਹੈ।ਅਸਮ ਦੀ ਬਰਾਕ ਘਾਟੀ ਅਤੇ ਦੀਮਾ ਹਸਾਓ ਜ਼ਿਲ੍ਹੇ ਸਮੇਤ ਗੁਆਂਢੀ ਸੂਬਿਆ ਤ੍ਰਿਪੁਰਾ, ਮਿਜ਼ੋਰਮ ਅਤੇ ਮਣੀਪੁਰ ਦੇ ਕੁੱਝ ਹਿੱਸਿਆ ‘ਚ ਭਾਰੀ ਬਰਸਾਤ ਅਤੇ ਜ਼ਮੀਨ ਖਿਸਕਣ ਕਾਰਨ ਰੇਲ ਸੰਪਰਕ ਕੱਲ੍ਹ ਟੁੱਟਿਆ ਰਿਹਾ ਜਦਕਿ ਮੇਘਾਲਿਆ ‘ਚ ਕਈ ਥਾਵਾਂ ‘ਤੇ ਸੜਕਾਂ ਅਤੇ ਰੇਲ ਪਟੜੀਆਂ ਰੁੜ ਗਈਆਂ ਹਨ।