ਹੁਸ਼ਿਆਰਪੁਰ, 19 ਮਈ – ਪੰਜਾਬ ਭਰ ਵਿੱਚ ਪਨਬੱਸ ਠੇਕਾ ਮੁਲਾਜ਼ਮ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਹਨ। ਇਸ ਸਬੰਧੀ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੱਲ੍ਹ 12 ਵਜੇ ਤੱਕ ਦਾ ਸਮਾਂ ਟਰਾਂਸਪੋਰਟ ਵਿਭਾਗ ਨੂੰ ਦਿੱਤਾ ਗਿਆ ਸੀ ਅਤੇ ਇਹ ਮੰਗ ਕੀਤੀ ਗਈ ਸੀ ਕਿ ਬਿਨਾਂ ਮਤਲਬ ਤਿੰਨ ਮੁਲਾਜ਼ਮਾਂ ਨੂੰ ਫਾਰਗ ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ ਅਤੇ ਉਨ੍ਹਾਂ ਨੂੰ ਤੁਰੰਤ ਕੰਮ ‘ਤੇ ਬੁਲਾਇਆ ਜਾਵੇ।ਕੱਚੇ ਮੁਲਾਜ਼ਮਾਂ ਨੇ ਗੱਲਬਾਤ ਦੌਰਾਨ ਆਪਣਾ ਦੁੱਖ ਜ਼ਾਹਰ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਨਵੀਂ ਸਰਕਾਰ ਨਵੀਂ ਉਮੀਦ ਨਾਲ ਜਨਤਾ ਵੱਲੋਂ ਚੁਣੀ ਗਈ ਪ੍ਰੰਤੂ ਉਨ੍ਹਾਂ ਦੀਆਂ ਸਮੱਸਿਆਵਾਂ ਉਵੇਂ ਦੀਆਂ ਉਵੇਂ ਲਟਕ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਬੀਤੇ ਕੱਲ 12 ਵਜੇ ਤੋਂ 2 ਵਜੇ ਤੱਕ ਯਾਣਿ 2 ਘੰਟੇ ਦੀ ਅਸਥਾਈ ਹੜਤਾਲ ਦਾ ਐਲਾਨ ਕੀਤਾ ਸੀ ਪ੍ਰੰਤੂ ਅੱਜ ਪਨਬਸ ਕੱਚੇ ਵਰਕਰਾਂ ਵੱਲੋਂ ਸਥਾਈ ਹੜਤਾਲ ਕੀਤੀ ਗਈ ਹੈ।ਉਨ੍ਹਾਂ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਰਕਾਰ ਦੇ ਖਜ਼ਾਨੇ ਵਿਚ ਪੈਸਾ ਨਹੀਂ ਹੈ ਤੇ ਨਵੇਂ ਟਰਾਂਸਪੋਰਟ ਮੰਤਰੀ ਸਵੇਰ ਸਰਕਾਰ ਆਮ ਜਨਤਾ ਨੂੰ ਸਿਰਫ ਵੱਡੇ ਵੱਡੇ ਸਬਜ਼ਬਾਗ ਦਿਖਾ ਰਹੇ ਹਨ।ਉਨ੍ਹਾਂ ਐਲਾਨ ਕੀਤਾ ਕਿ ਜੇਕਰ ਚੰਡੀਗੜ੍ਹ ਪਨਬਸ ਡੀਪੂ ਤੋਂ ਧੱਕੇ ਨਾਲ ਫਾਰਗ ਕੀਤੇ ਗਏ ਤਿੰਨ ਮੁਲਜ਼ਮਾਂ ਨੂੰ ਮੁੜ ਡਿਊਟੀ ‘ਤੇ ਨਾ ਬੁਲਾਇਆ ਗਿਆ ਅਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਇਹ ਹੜਤਾਲ ਅਤੇ ਸੰਘਰਸ਼ ਲਗਾਤਾਰ ਜਾਰੀ ਰੱਖਣਗੇ