ਬ੍ਰਿਟੇਨ ਤੋਂ ਬਾਅਦ ਅਮਰੀਕਾ ‘ਚ ਵੀ Monkeypox Virus ਦਾ ਪਹਿਲਾ ਕੇਸ ਆਇਆ ਸਾਹਮਣੇ

ਵਾਸ਼ਿੰਗਟਨ, 19 ਮਈ – ਬ੍ਰਿਟੇਨ ਤੋਂ ਬਾਅਦ Monkeypox Virus ਨੇ ਅਮਰੀਕਾ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਇੱਥੇ ਹਾਲ ਹੀ ਵਿਚ ਕੈਨੇਡਾ ਦੀ ਯਾਤਰਾ ਕਰਕੇ ਆਏ ਵਿਅਕਤੀ ‘ਚ Monkeypox Virus ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ। Commonwealth of Massachusetts ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦੇ Massachusetts department of public health ਨੇ ਇੱਕ ਬਾਲਗ ਵਿਅਕਤੀ ‘ਚ Monkeypox Virus ਦੇ ਸੰਕਰਮਣ ਦੀ ਪੁਸ਼ਟੀ ਕੀਤੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਜਾਂਚ ਜਮਾਇਕਾ ਪਲੇਨ ਦੀ ਸਟੇਟ ਪਬਲਿਕ ਹੈਲਥ ਲੈਬਾਰਟਰੀ ਵਿਚ ਕੀਤੀ ਗਈ ਤੇ ਇਸਦੀ ਪੁਸ਼ਟੀ ਦੀ ਪ੍ਰਕਿਰਿਆ US Center for Disease Control and Prevention ਨੇ ਕੀਤੀ ਹੈ।ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ Monkeypox Virus ਇੱਕ rare ਪਰੰਤੂ ਗੰਭੀਰ ਵਾਇਰਲ ਬਿਮਾਰੀ ਹੈ ਤੇ ਇਸ ਦੀ ਸ਼ੁਰੂਆਤ lymph nodes ਦੇ ਸੁੱਜਣ ਨਾਲ ਹੁੰਦੀ ਹੈ ਜੋ ਕਿ ਬਾਅਦ ਵਿਚ ਸਰੀਰ ਅਤੇ ਮੂੰਹ ਉੱਪਰ ਦਾਣਿਆ ਦੇ ਰੂਪ ਵਿਚ ਵਿਕਸਿਤ ਹੁੰਦੀ ਹੈ। Monkeypox Virus ਸੰਕਰਮਣ ਦੇ ਜ਼ਿਆਦਾਤਰ ਮਾਮਲੇ 2 ਤੋਂ 4 ਹਫਤੇ ਤੱਕ ਚੱਲਦੇ ਹਨ ਤੇ ਇਹ ਸੰਕਰਮਣ ਆਸਾਨੀ ਨਾਲ ਨਹੀਂ ਫੈਲਦਾ ਪਰੰਤੂ body fluids, ਸੰਕਰਮਿਤ ਦੁਆਰਾ ਇਸਤੇਮਾਲ ਕੀਤੀ ਗਈ ਚੀਜ਼, ਜ਼ਿਆਦਾ ਦੇਰ ਤੱਕ face to face contact oak respiratory droplet ਦੇ ਸੰਪਰਕ ਵਿਚ ਆਉਣ ਨਾਲ Monkeypox Virus ਸੰਕਰਮਣ ਫੈਲ ਸਕਦਾ ਹੈ। ਦੱਸ ਦਈਏ ਕਿ ਅਮਰੀਕਾ ਵਿਚ 2022 ਦੌਰਾਨ ਇਸ ਤੋਂ ਪਹਿਲਾਂ Monkeypox Virus ਦੇ ਇੱਕ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ ਜਦਕਿ ਟੈਕਸਾਸ ਅਤੇ ਮੈਰੀਲੈਂਡ ਵਿਖੇ ਸਾਲ 2021 ਵਿਚ ਨਾਈਜੀਰੀਆ ਦੀ ਯਾਤਰਾ ਕਰਨ ਵਾਲੇ ਲੋਕਾਂ ‘ਚ ਇੱਕ ਮਾਮਲਾ ਸਾਹਮਣੇ ਆਇਆ ਸੀ। ਜੇ ਗੱਲ ਕਰੀਏ ਬ੍ਰਿਟੇਨ ਦੀ ਤਾਂ ਇਸ ਸਾਲ ਮਈ ਦੀ ਸ਼ੁਰੂਆਤ ਵਿਚ Monkeypox Virus ਦੇ 9 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਜਿਨ੍ਹਾਂ ‘ਚੋਂ ਇੱਕ ਨਾਈਜੀਰੀਆ ਤੋਂ ਆਇਆ ਸੀ।

Leave a Reply

Your email address will not be published. Required fields are marked *