ਝੱਜਰ, 19 ਮਈ – ਹਰਿਆਣਾ ਦੇ ਝੱਜਰ ਵਿਖੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ ‘ਤੇ ਹੋਏ ਦਰਦਨਾਕ ਹਾਦਸੇ ‘ਚ 3 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 11 ਜਖਮੀਂ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ ‘ਤੇ ਮੁਰੰਮਤ ਦਾ ਕੰਮ ਕਰਦੇ ਮਜ਼ਦੂਰ ਕੰਮ ਕਰਨ ਤੋਂ ਬਾਅਦ ਸੜਕ ਕਿਨਾਰੇ ਸੌ ਗਏ। ਇਸ ਦੌਰਾਨ ਤੇਜ ਰਫਤਾਰ ਟਰੱਕ ਸੁੱਤੇ ਪਏ ਮਜ਼ਦੂਰਾਂ ਉੱਪਰ ਜਾ ਚੜਿਆ। ਕੁੱਝ ਮਜ਼ਦੂਰਾਂ ਨੇ ਤਾਂ ਭੱਜ ਕੇ ਆਪਣੀ ਜਾਨ ਬਚਾ ਲਈ, ਪਰੰਤੂ 14 ਮਜ਼ਦੂਰ ਟਰੱਕ ਦੀ ਲਪੇਟ ਵਿਚ ਆ ਗਏ ਜਿਨ੍ਹਾਂ ‘ਚੋਂ 3 ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਜਖਮੀਂ ਮਜ਼ਦੂਰਾਂ ‘ਚੋਂ 10 ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਨ੍ਹਾਂ ਨੂੰ ਪੀ.ਜੀ.ਆਈ ਰੋਹਤਕ ਰੈਫਰ ਕਰ ਦਿੱਤਾ ਗਿਆ ਜਦਕਿ ਇੱਕ ਜਖਮੀਂ ਨੂੰ ਬਹਾਦੁਰਗੜ੍ਹ ਦੇ ਟਰਾਮਾ ਸੈਂਟਰ ‘ਚ ਦਾਖਲ ਕਰਵਾਇਆ ਗਿਆ ਹੈ।