ਨਵੀਂ ਦਿੱਲੀ, 19 ਮਈ – ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਿਆ ਕਿਹਾ ਕਿ ਕਾਂਗਰਸ ਨੂੰ ਪਰਿਵਾਰ ਸਮਝ ਕੇ ਸਾਥ ਦਿੱਤਾ ਤੇ ਕਾਂਗਰਸ ਨਾਲ 50 ਸਾਲ ਦਾ ਸਬੰਧ ਤੋੜਨਾ ਸੌਖਾ ਨਹੀਂ ਸੀ।ਮੈਂ ਕਿਸੇ ਨਿੱਜੀ ਸੁਆਰਥ ਅਤੇ ਤੋੜ ਵਿਛੋੜੇ ਲਈ ਸਿਆਸਤ ਨਹੀਂ ਕੀਤੀ।