ਜਲੰਧਰ, 20 ਮਈ – ਇੱਥੋਂ ਦੇ ਲੰਮਾ ਪਿੰਡ ਇਲਾਕੇ ਵਿੱਚ ਅੱਜ ਸਵੇਰੇ ਇਕ ਮੰਦਭਾਗੀ ਘਟਨਾ ਵਾਪਰੀ ਜਿੱਥੇ ਕਿ ਇਕ ਘਰ ਦੇ ਅੰਦਰ ਅਚਾਨਕ ਅੱਗ ਲੱਗ ਗਈ । ਅੱਗ ਲੱਗਣ ਨਾਲ ਘਰ ਦੇ ਅੰਦਰ ਰਹਿ ਰਹੇ ਬਿਹਾਰ ਦੇ ਰਹਿਣ ਵਾਲੇ ਇਕ ਪ੍ਰਵਾਸੀ ਮਜ਼ਦੂਰ ਰਾਜ ਕੁਮਾਰ ਅਤੇ ਉਸ ਦੇ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਰਾਜ ਕੁਮਾਰ ਦੀ ਪਤਨੀ ਅਤੇ ਉਸ ਦਾ ਦੂਸਰਾ ਬੇਟਾ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਫੋਰਮ ਜਲੰਧਰ ਕਮਿਸ਼ਨਰੇਟ ਪੁਲੀਸ ਦੇ ਏ.ਡੀ.ਸੀ.ਪੀ ਵਨ ਸੋਹੇਲ ਮੀਰ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ । ਉਨ੍ਹਾਂ ਦੱਸਿਆ ਕਿ ਰਾਜ ਕੁਮਾਰ ਜੋ ਕਿ ਬਿਹਾਰ ਦਾ ਰਹਿਣ ਵਾਲਾ ਸੀ ਇੱਥੇ ਕਿਰਾਏ ਦੇ ਮਕਾਨ ਦੇ ਰਹਿੰਦਾ ਸੀ । ਸਵੇਰੇ ਗੈਸ ਪਾਈਪ ਲੀਕ ਹੋਣ ਕਰਕੇ ਪੂਰੇ ਘਰ ਵਿਚ ਗੈਸ ਫੈਲੀ ਹੋਈ ਸੀ । ਇਸ ਦੌਰਾਨ ਗੈਸ ਚੁੱਲ੍ਹੇ ਨੂੰ ਕਿਸੇ ਕੰਮ ਲਈ ਜਲਾਇਆ ਗਿਆ ਜਿਸ ਕਰਕੇ ਪੂਰੇ ਘਰ ਵਿਚ ਅੱਗ ਲੱਗ ਗਈ ਅਤੇ ਇਸ ਅੱਗ ਵਿੱਚ ਰਾਜ ਕੁਮਾਰ ਅਤੇ ਉਸ ਦੇ ਡੇਢ ਸਾਲ ਦੇ ਬੇਟੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਅਤੇ ਉਸਦੇ ਦੂਸਰੇ ਬੱਚੇ ਨੂੰ ਅੱਗ ਨਾਲ ਝੁਲਸ ਜਾਣ ਕਰਕੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।