ਪਟਿਆਲਾ, 20 ਮਈ – ਰੋਡ ਰੇਜ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੇ ਅੱਜ ਸਰੰਡਰ ਕਰਨਾ ਸੀ। ਪਰੰਤੂ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੱਧੂ ਅਜੇ ਸਰੰਡਰ ਨਹੀਂ ਕਰਨਗੇ।ਨਵਜੋਤ ਸਿੱਧੂ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਇੱਕ ਹਫਤੇ ਦਾ ਸਮਾਂ ਮੰਗਿਆ ਹੈ। ਨਵਜੋਤ ਸਿੱਧੂ ਦੇ ਵਕੀਲ ਨੇ ਜਸਟਿਸ ਖਾਨਵਾਲਿਕਰ ਤੋਂ ਸਮਾਂ ਮੰਗਿਆ ਹੈ। ਓਧਰ ਜਸਟਿਸ ਖਾਨਵਾਲਿਕਰ ਨੇ ਸਿੱਧੂ ਦੇ ਵਕੀਲ ਨੂੰ ਕਿਹਾ ਹੈ ਕਿ ਸੁਣਵਾਈ ਦੀ ਮੰਗ ਚੀਫ ਜਸਟਿਸ ਤੋਂ ਕੀਤੀ ਜਾਵੇ।