ਸਰੰਡਰ ਲਈ ਸੁਪਰੀਮ ਕੋਰਟ ਤੋਂ ਸਮਾਂ ਮੰਗਣ ‘ਤੇ ਅਕਾਲੀ ਦਲ ਨੇ ਸਿੱਧੂ ਉੱਪਰ ਕੱਸੇ ਤੰਜ

ਚੰਡੀਗੜ੍ਹ, 20 ਮਈ – ਪੰਜਾਬ ਕਾਂਗਰਸ ਦੇ ਸਾਬਕਾ ਪਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸਰੰਡਰ ਲਈ ਸੁਪਰੀਮ ਕੋਰਟ ਤੋਂ ਇੱਕ ਹਫਤੇ ਦਾ ਸਮਾਂ ਮੰਗੇ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਧੂ ਉੱਪਰ ਤੰਜ ਕੱਸਿਆ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਨਵਜੋਤ ਸਿੱਧੂ ਹੁਣ ਖਰਾਬ ਸਿਹਤ ਦਾ ਹਵਾਲਾ ਦੇ ਰਹੇ ਹਨ। ਹਾਥੀ ‘ਤੇ ਚੜ੍ਹਨ ਵੇਲੇ ਤਾਂ ਸਿਹਤ ਠੀਕ ਸੀ। ਹੁਣ ਸਰੰਡਰ ਕਰਨ ‘ਚ ਦਿਲ ਘਾਊ ਮਾਊ ਹੁੰਦਾ ਹੈ? ਹੁਣ ਕਿੱਥੇ ਗਿਆ ਕਾਨੂੰਨ ਦਾ ਸਨਮਾਨ?

Leave a Reply

Your email address will not be published. Required fields are marked *