ਫਗਵਾੜਾ, 20 ਮਈ (ਰਮਨਦੀਪ) ਫਗਵਾੜਾ ਨਜਦੀਕ ਪਿੰਡ ਕਿਰਪਾਲਪੁਰ ਕਾਲੋਨੀ ਵਿਖੇ ਭੇਦ ਭਰੇ ਹਲਾਤਾ ਵਿੱਚ ਅੱਗ ਲੱਗਣ ਨਾਲ 2 ਗਾਂਵਾ ਅਤੇ 20 ਤੋਂ 25 ਮੁਰਗਿਆਂ ਦੀ ਝੁਲਸਨ ਨਾਲ ਮੌਤ ਹੋਣ ਦੀ ਸੂਚਨਾਂ ਮਿਲੀ ਹੈ। ਇਸ ਸਬੰਧੀ ਪੀੜਤ ਵਿਅਕਤੀ ਸੁਨੀਲ ਕੁਮਾਰ ਪੁੱਤਰ ਰਮੇਸ਼ ਲਾਲ ਵਾਸੀ ਕਿਰਪਾਲਪੁਰ ਕਾਲੋਨੀ ਫਗਵਾੜਾ ਨੇ ਦੱਸਿਆ ਕਿ ਉਹ ਜਦੋਂ ਆਪਣੇ ਕਮਰੇ ਵਿੱਚ ਸੁੱਤੇ ਪਏ ਸਨ ਤਾਂ ਉਨਾਂ ਨੂੰ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਮਕਾਨ ਦੇ ਪਿਛਲੇ ਪਾਸੇ ਅੱਗ ਲੱਗੀ ਹੋਈ ਹੈ ਜਿਸ ਤੋਂ ਬਾਅਦ ਜਦੋਂ ਉਨਾਂ ਨੇ ਉੱਠ ਕੇ ਦੇਖਿਆ ਤਾਂ ਅੱਗ ਬਹੁਤ ਜਿਆਦਾ ਲੱਗੀ ਹੋਈ ਸੀ ਤੇ ਇਸ ਦੌਰਾਨ ਹੀ ਉਨਾਂ ਫਾਇਰ ਬ੍ਰਿਗੇਡ ਫਗਵਾੜਾ ਦੀ ਟੀਮ ਨੂੰ ਸੂਚਿਤ ਕੀਤਾ। ਉਨਾਂ ਕਿਹਾ ਕਿ ਇਸ ਅੱਗ ਨਾਲ ਉਨਾਂ ਦੀਆਂ ਸੂਣ ਵਾਲੀਆ 2 ਗਾਂਵਾਂ ਅਤੇ 20 ਤੋਂ 25 ਮੁਰਗੇ ਝੁਲਸ ਗਏ। ਜਿਸ ਨਾਲ ਉਨਾਂ ਦੀ ਲਗਭਗ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਨਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਨਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਉਨਾਂ ਨੂੰ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਗੁਜਾਰਾ ਕਰ ਸਕੇ।ਉਧਰ ਅੱਗ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀ ਟੀਮ ਦੇ ਅਧਿਕਾਰੀ ਮੌਕੇ ਤੇ ਪਹੁੰਚੇ। ਇਸ ਮੋਕੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨਾਂ ਨੂੰ ਸੂਚਨਾਂ ਮਿਲੀ ਸੀ ਕਿ ਕਿਰਪਾਲਪੁਰ ਕਾਲੋਨੀ ਫਗਵਾੜਾ ਵਿਖੇ ਅੱਗ ਲੱਗੀ ਹੋਈ ਹੈ। ਉਨਾਂ ਕਿਹਾ ਕਿ ਸੂਚਨਾਂ ਮਿਲਦੇ ਸਾਰ ਹੀ ਉਨਾਂ ਮੌਕੇ ਤੇ ਪਹੁੰਚੇ ਅੱਗ ਤੇ ਕਾਬੂ ਪਾਇਆ। ਉਨਾਂ ਕਿਹਾ ਕਿ ਇਸ ਅੱਗ ਨਾਲ ਪੀੜਤ ਪਰਿਵਾਰ ਦਾ ਕਾਫੀ ਨੁਕਸਾਨ ਹੋ ਗਿਆ ਹੈ।