ਨਵੀਂ ਦਿੱਲੀ, 21 ਮਈ – ਪਿਛਲੇ 6 ਦਿਨਾਂ ਅੰਦਰ Compressed Natural Gas (CNG) ਦੀਆਂ ਕੀਮਤਾਂ ਦੂਸਰੀ ਵਾਰ ਵਧੀਆਂ ਹਨ। Indraprastha Gas Limited (IGL) ਨੇ Compressed Natural Gas (CNG) ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਕਿੱਲੋ ਇਜ਼ਾਫਾ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ‘ਚ CNG ਦੀ ਕੀਮਤ 75.61 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ ਜਦਕਿ ਗੁਰੂਗ੍ਰਾਮ ‘ਚ 83.94 ਰੁਪਏ, ਕਾਨਪੁਰ ‘ਚ 87.40 ਰੁਪਏ ਅਤੇ ਅਜਮੇਰ ‘ਚ 85.88 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਵਧੀਆਂ ਕੀਮਤਾਂ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ।