ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਕੇਸ ਵਿੱਚ ਬਰਖ਼ਾਸਤ ਸਿਹਤ ਮੰਤਰੀ ਵਿਜੈ ਸਿੰਗਲਾ ਦੀ ‘ਚੌਕੜੀ’ ਸਾਹਮਣੇ ਆਈ ਹੈ। ਇਲਜ਼ਾਮ ਹੈ ਕਿ ਭ੍ਰਿਸ਼ਟਾਚਾਰ ‘ਚ ਵਿਜੇ ਸਿੰਗਲਾ ਦੇ 4 ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰਦੇ ਸਨ। ਇਸ ਵਿੱਚ ਭਾਣਜਾ, ਇੱਕ ਦੰਦਾਂ ਦਾ ਡਾਕਟਰ ਤੇ ਦੋ ਜਾਣਕਾਰ ਹਨ। ਇੱਕ ਨੂੰ OSD ਲਾਇਆ ਹੋਇਆ ਸੀ ਅਤੇ ਬਾਕੀ ਤਿੰਨੇ ਬਿਨ੍ਹਾਂ ਅਹੁਦੇ ਤੋਂ ਅਫ਼ਸਰਾਂ ਨੂੰ ਹੁਕਮ ਚਾੜ੍ਹਦੇ ਸਨ। ਇਸ ਚੌਕੜੀ ਵਿੱਚ ਹੁਕਮਪ੍ਰਦੀਪ ਬਾਂਸਲ (ਭਾਣਜਾ), ਵਿਸ਼ਾਲ ਉਰਫ਼ ਲਵੀ (ਪੈਸਟੀਸਾਈਡ ਡੀਲਰ), ਜੋਗੇਸ਼ ਕੁਮਾਰ (ਭੱਠਾ ਮਾਲਕ), ਡਾ. ਗਿਰੀਸ਼ ਗਰਗ (ਦੰਦਾਂ ਦਾ ਡਾਕਟਰ) ਸ਼ਾਮਲ ਹਨ।