ਜਲ ਸਪਲਾਈ ਵਿਭਾਗ ‘ਚ 1 ਕਰੋੜ 33 ਲੱਖ ਰੁਪਏ ਦਾ ਗਬਨ ਕਰਨ ਵਾਲੇ 17 ਮੁਲਾਜ਼ਮਾਂ ਵਿਰੁੱਧ ਪਰਚਾ

ਮਲੋਟ :- ਪੰਜਾਬ ਵਿਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿਛਲੇ ਸਮੇਂ ਵਿਚ ਕੀਤੇ ਘਪਲਿਆਂ ਦੇ ਪਤਰੇ ਖੋਲ੍ਹੇ ਜਾ ਰਹੇ ਹਨ। ਇਸੇ ਦੇ ਚਲਦੇ ਮਲੌਟ ਜਲ ਸਪਲਾਈ ਦਫ਼ਤਰ ਵਿਚ 2017 ਵਿਚ  ਜਸਬੀਰ ਸਿੰਘ  ਔਜਲਾ ਕਾਰਜਕਾਰੀ ਇੰਜਨੀਅਰ ਅਤੇ ਸੈਨੀਟੇਸ਼ਨ ਮੰਡਲ ਮਲੋਟ ਦੀ ਸਕਾਇਤ ਤੇ ਕਾਰਵਾਈ ਦੌਰਾਨ ਜਲ ਵਿਭਾਗ ਮਲੋਟ ਵਿਚ ਉਸ ਸਮੇ ਤੈਨਾਤ 17 ਮੁਲਾਜਮਾਂ ਖਿਲਾਫ ਥਾਨਾਂ ਸਿਟੀ ਮਲੋਟ ਵਿਚ ਮਾਮਲਾ ਦਰਜ ਕਰ ਕੇ 6 ਵਿਅਕਤੀ ਆ ਨੂੰ  ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਮਲੋਟ ਵਿਚ ਪੇਸ਼ ਕੀਤਾ ਗਿਆ ।

Leave a Reply

Your email address will not be published. Required fields are marked *