ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਫ਼ੌਜ ਮੁਖੀ ਹੋਣਗੇ । ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕੀਤਾ ਐਲਾਨ । ਪਾਕਿਸਤਾਨ ਦੇ ਨਵੇਂ ਆਰਮੀ ਚੀਫ਼ ਦੀ ਦੌੜ ਵਿੱਚ ਕਈ ਵੱਡੇ ਨਾਮ ਸ਼ਾਮਲ ਸਨ। ਜਿਸ ਤੋਂ ਬਾਅਦ ਜਨਰਲ ਮੁਨੀਰ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੁਨੀਰ ਜਨਰਲ ਬਾਜਵਾ ਦੀ ਥਾਂ ਲੈਣਗੇ। ਬਾਜਵਾ 29 ਨਵੰਬਰ ਨੂੰ ਰਿਟਾਇਰ ਹੋ ਰਹੇ ਹਨ। ਫਰੰਟੀਅਰ ਫੋਰਸ ਰੈਜੀਮੈਂਟ ਦੇ ਜਨਰਲ ਮੁਨੀਰ ਸਭ ਤੋਂ ਸੀਨੀਅਰ ਥ੍ਰੀ ਸਟਾਰ ਜਨਰਲ ਹਨ। ਜਨਰਲ ਬਾਜਵਾ ਦੇ ਬਾਅਦ ਉਹ ਸਭ ਤੋਂ ਸੀਨੀਅਰ ਅਧਿਕਾਰੀ ਹਨ। ਜਨਰਲ ਮੁਨੀਰ ਇਸ ਤੋਂ ਪਹਿਲਾਂ ਫੌਜ ਵਿੱਚ ਕਈ ਅਹਿਮ ਅਹੁਦਿਆਂ ‘ਤੇ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਜਨਰਲ ਮੁਨੀਰ ਨੇ ਪੰਜਾਬ ਪ੍ਰਾਂਤ ਵਿੱਚ ਖਰਾਬ ਹੋ ਰਹੇ ਹਾਲਾਤਾਂ ਨੂੰ ਲੈ ਕੇ ਆਵਾਜ਼ ਚੁੱਕੀ ਸੀ ਤੇ ਇਮਰਾਨ ਖ਼ਾਨ ਨੂੰ ਕਈ ਵਾਰ ਇਸਦੇ ਲਈ ਟੋਕਿਆ ਸੀ। ਇਸ ਤੋਂ ਬਾਅਦ ਤੋਂ ਹੀ ਉਹ ਇਮਰਾਨ ਦੀਆਂ ਨਜ਼ਰਾਂ ਵਿੱਚ ਰੜਕਣ ਲੱਗ ਗਿਆ ਸੀ ਤੇ ਬਾਅਦ ਵਿੱਚ ਉਸਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਪਾਕਿਸਤਾਨ ਸਰਕਾਰ ਨੂੰ ਜਨਰਲ ਕਮਰ ਜਾਵੇਦ ਬਾਜਵਾ ਦੀ ਜਗ੍ਹਾ ਲੈਣ ਦੇ ਲਈ ਕਈ ਸੀਨੀਅਰ ਜਨਰਲ ਦੇ ਨਾਮ ਮਿਲੇ ਸਨ।