2 ਸਾਲਾ ਧੀ ਦਾ ਪਿਤਾ ਨੇ ਕੀਤਾ ਕਤਲ, ਦੁੱਧ ਪਿਲਾਉਣ ਲਈ ਪੈਸੇ ਨਾ ਹੋਣ ਕਾਰਨ

ਬੈਂਗਲੁਰੂ ‘ਚ ਇਕ ਟੈਕਨੀਸ਼ੀਅਨ ਨੇ ਆਪਣੀ 2 ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਕੋਲ ਬੱਚੇ ਨੂੰ ਦੁੱਧ ਪਿਲਾਉਣ ਲਈ ਪੈਸੇ ਨਹੀਂ ਸਨ। ਲੜਕੀ ਦੀ ਜਾਨ ਲੈਣ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਚ ਗਿਆ। ਘਟਨਾ 15 ਨਵੰਬਰ ਦੀ ਹੈ। ਲੜਕੀ ਦੀ ਲਾਸ਼ 16 ਨਵੰਬਰ ਨੂੰ ਕੋਲਾਰ ਦੇ ਕੇਨਾਦਤੀ ਪਿੰਡ ਦੀ ਝੀਲ ‘ਚੋਂ ਮਿਲੀ ਸੀ। ਇਹ ਦੇਖ ਕੇ ਪਿੰਡ ਦੇ ਲੋਕਾਂ ਨੇ ਕੋਲਾਰ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਇਸ ਝੀਲ ਦੇ ਕੰਢੇ ਤੋਂ ਇੱਕ ਨੀਲੇ ਰੰਗ ਦੀ ਕਾਰ ਵੀ ਬਰਾਮਦ ਕੀਤੀ ਹੈ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਦੋਸ਼ੀ ਪਿਤਾ ਨੂੰ 16 ਨਵੰਬਰ ਨੂੰ ਬੇਂਗਲੁਰੂ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।ਮੁਲਜ਼ਮ ਦੀ ਪਛਾਣ 45 ਸਾਲਾ ਰਾਹੁਲ ਪਰਮਾਰ ਵਜੋਂ ਹੋਈ ਹੈ। ਉਹ ਗੁਜਰਾਤ ਦਾ ਰਹਿਣ ਵਾਲਾ ਹੈ ਅਤੇ 2 ਸਾਲ ਪਹਿਲਾਂ ਆਪਣੀ ਪਤਨੀ ਭਵਿਆ ਨਾਲ ਬੰਗਲੌਰ ਸ਼ਿਫਟ ਹੋਇਆ ਸੀ। ਉਹ 15 ਨਵੰਬਰ ਤੋਂ ਆਪਣੀ ਧੀ ਸਮੇਤ ਲਾਪਤਾ ਸੀ, ਜਿਸ ਦੀ ਸ਼ਿਕਾਇਤ ਉਸ ਦੀ ਪਤਨੀ ਨੇ ਥਾਣੇ ਵਿੱਚ ਦਰਜ ਕਰਵਾਈ ਸੀ।ਰਾਹੁਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੇਟੀ ਨੂੰ ਸਕੂਲ ਲਿਜਾਣ ਦੇ ਬਹਾਨੇ ਘਰੋਂ ਚਲਾ ਗਿਆ ਸੀ। ਉਹ ਖ਼ੁਦਕੁਸ਼ੀ ਕਰਨਾ ਚਾਹੁੰਦਾ ਸੀ, ਪਰ ਧੀ ਦੇ ਸਾਹਮਣੇ ਹੋਣ ਕਾਰਨ ਉਹ ਕੋਈ ਫ਼ੈਸਲਾ ਨਹੀਂ ਲੈ ਸਕਿਆ। ਉਹ ਸਾਰਾ ਦਿਨ ਬੰਗਲੌਰ ਅਤੇ ਕੋਲਾਰ ਦੇ ਗੇੜੇ ਮਾਰਦਾ ਰਿਹਾ। ਸ਼ਾਮ ਨੂੰ ਝੀਲ ਕੋਲ ਕਾਰ ਰੋਕ ਕੇ ਉਹ ਕਾਫੀ ਦੇਰ ਸੋਚਦਾ ਰਿਹਾ ਕਿ ਕੀ ਕੀਤਾ ਜਾਵੇ। ਉਸ ਨੇ ਘਰ ਪਰਤਣ ਬਾਰੇ ਵੀ ਸੋਚਿਆ ਪਰ ਉਹ ਡਰਦਾ ਰਿਹਾ ਕਿ ਜੇਕਰ ਉਹ ਘਰ ਪਰਤਿਆ ਤਾਂ ਜਿਨ੍ਹਾਂ ‘ਤੋਂ ਉਸ ਨੇ ਕਰਜ਼ੇ ਲਏ ਹਨ, ਉਸ ਨੂੰ ਪ੍ਰੇਸ਼ਾਨ ਕਰਨਗੇ। ਰਾਹੁਲ ਨੇ ਝੀਲ ਦੇ ਨੇੜੇ ਇਕ ਦੁਕਾਨ ਤੋਂ ਆਪਣੀ ਧੀ ਲਈ ਚਾਕਲੇਟ ਅਤੇ ਬਿਸਕੁਟ ਖਰੀਦੇ। ਪਰ ਧੀ ਦੁਪਹਿਰ ਤੋਂ ਭੁੱਖੀ ਸੀ, ਇਸ ਲਈ ਉਹ ਰੋਂਦੀ ਰਹੀ। ਰਾਹੁਲ ਕੋਲ ਧੀ ਨੂੰ ਹੋਰ ਕੁਝ ਹੋਰ ਖਿਲਾਉਣ ਲਈ ਪੈਸੇ ਨਹੀਂ ਸਨ। ਇਸ ਲਈ ਉਸ ਨੇ ਧੀ ਸਮੇਤ ਮਰਨ ਦਾ ਫੈਸਲਾ ਕੀਤਾ। ਪਹਿਲਾਂ ਉਹ ਕਾਫੀ ਦੇਰ ਤੱਕ ਧੀ ਨਾਲ ਗੇਮ ਖੇਡਦਾ ਰਿਹਾ। ਫਿਰ ਉਸ ਨੇ ਧੀ ਨੂੰ ਇੰਨੀ ਸਖ਼ਤੀ ਨਾਲ ਜੱਫੀ ਪਾਈ ਕਿ ਦਮ ਘੁੱਟਣ ਕਾਰਨ ਉਸਦੀ ਮੌਤ ਹੋ ਗਈ। ਰਾਹੁਲ ਨੇ ਲਾਸ਼ ਸਮੇਤ ਝੀਲ ਵਿਚ ਛਾਲ ਮਾਰ ਦਿੱਤੀ ਪਰ ਉਹ ਬਚ ਗਿਆ। ਇਸ ਤੋਂ ਬਾਅਦ ਉਸ ਨੇ ਰੇਲਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕੀਤਾ। ਉਹ ਬੰਗਲੌਰ ਰੇਲਵੇ ਸਟੇਸ਼ਨ ਪਹੁੰਚਿਆ, ਜਿੱਥੇ ਅਗਲੇ ਦਿਨ ਪੁਲਿਸ ਨੇ ਉਸ ਨੂੰ ਫੜ ਲਿਆ।

Leave a Reply

Your email address will not be published. Required fields are marked *