ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਦੱਸੇ ਜਾ ਰਹੇ ਸੋਨੂੰ ਬਾਊਂਸਰ ਦਾ ਗੋਲੀ ਮਾਰ ਕੇ ਕੀਤਾ ਕਤਲ

ਜਲੰਧਰ ਵਿਖੇ ਟੈਕਸੀ ਯੂਨੀਅਨ ਦੇ ਪ੍ਰਧਾਨ ਨੇ ਆਪਣੇ ਹੀ ਭਤੀਜੇ ਦੇ ਦੋਸਤ ਦਾ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਗੁਰਾਇਆ ਨਿਵਾਸੀ ਮ੍ਰਿਤਕ ਰਵਿੰਦਰ ਆਪਣੇ ਦੋਸਤ ਬਲਜਿੰਦਰ ਨੂੰ ਜੇ.ਸੀ ਰਿਜੋਰਟ ਦੀ ਬੈਕ ਸਾਈਡ ਪੈਂਦੇ ਸਤਨਾਮ ਨਗਰ ਵਿਖੇ ਮਿਲਣ ਲਈ ਆਇਆ ਸੀ। ਉਸ ਨੇ ਦੱਸਿਆ ਕਿ ਉਸ ਦਾ ਦੋਸਤ ਰਵਿੰਦਰ ਜਦੋਂ ਉਸ ਨੂੰ ਮਿਲਣ ਲਈ ਆਇਆ ਤਾਂ ਗੁਨਵੀਰ ਸਿੰਘ ਨੇ ਆਪਣੇ ਘਰ ਅੰਦਰੋਂ ਰਿਵਾਲਰ ਲਿਆ ਕੇ ਉਸ ਦੇ ਦੋਸਤ ਰਵਿੰਦਰ ਉਪਰ ਗੋਲੀ ਚਲਾ ਦਿੱਤੀ ਜੋ ਕਿ ਉਸ ਦੀ ਛਾਤੀ ਵਿੱਚ ਵੱਜੀ ਜਿਸ ਤੋਂ ਉਸ ਵੱਲੋਂ ਚਲਾਈ ਗਈ ਇੱਕ ਹੋਰ ਗੋਲੀ ਉਸ ਦੀ ਮਾਂ ਕੁਲਜੀਤ ਕੋਰ ਨੂੰ ਲੱਗੀ।ਜਿਸ ਨਾਲ ਉਸ ਦੀ ਮਾਂ ਤੇ ਇੱਕ ਹੋਰ ਨੌਜ਼ਵਾਨ ਜਖਮੀ ਹੋ ਗਿਆ ਜਿਨਾਂ ਨੂੰ ਜਖਮੀ ਹਾਲਤ ਵਿੱਚ ਜਲੰਧਰ ਦੇ ਨਿਜੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਜਿੱਥੇ ਕਿ ਰਵਿੰਦਰ ਦੀ ਮੌਤ ਹੋ ਗਈ। ਜਿਕਰਯੋਗ ਹੈ ਕਿ ਮ੍ਰਿਤਕ ਰਵਿੰਦਰ ਗੁਰਾਇਆਂ ਨਜਦੀਕ ਪਿੰਡ ਰੁੜਕਾ ਕਲਾ ਦਾ ਰਹਿਣ ਵਾਲਾ ਸੀ ਤੇ ਇਹ ਗੈਂਗਸ਼ਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਿਆ ਜਾ ਰਿਹਾ ਸੀ। ਤੇ ਸੋਨੂੰ ਰੁੜਕਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜਿਸ ਖਿਲਾਫ ਪਹਿਲਾ ਵੀ ਕਈ ਮਾਮਲੇ ਦਰਜ਼ ਸਨ ਤੇ ਉਹ ਜਮਾਨਤ ਤੇ ਬਾਹਰ ਆਇਆ ਸੀ, ਤੇ ਇਸ ਦੀਆਂ ਲਾਰੈਂਸ ਬਿਸ਼ਨੋਈ ਨਾਲ ਤਸਵੀਰਾਂ ਵੀ ਸਾਹਮਣੇ ਆਈਆ ਹਨ। ਉਕਤ ਵਾਰਦਾਤ ਦੀ ਸੂਚਨਾਂ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *