BSF ਨੇ ਮੰਗਲਵਾਰ ਨੂੰ ਭਾਰਤ-ਪਾਕਿ ਸਰਹੱਦ ‘ਚ ਦਾਖਲ ਹੋਏ ਪਾਕਿਸਤਾਨ ਡਰੋਨ ਨੂੰ ਫਾਇਰਿੰਗ ਕਰ ਕੇ ਸੁੱਟ ਦਿੱਤਾ, ਜਿਸ ਨਾਲ ਤਸਕਰੀ ਦੀ ਇੱਕ ਹੋਰ ਕੋਸ਼ਿਸ਼ ਨੂੰ ਵੀ ਨਾਕਾਮ ਕਰ ਦਿੱਤਾ ਗਿਆ। 2 BSF ਮਹਿਲਾ ਜਵਾਨਾਂ ਨੇ ਡਰੋਨ ‘ਤੇ ਫਾਇਰਿੰਗ ਕੀਤੀ ਹੈ। ਡਰੋਨ ਦੇ ਨਾਲ ਹੀ BSF ਨੇ ਹੈਰੋਇਨ ਦੀ ਇੱਕ ਖੇਪ ਵੀ ਜ਼ਬਤ ਕੀਤੀ ਹੈ। BSF ਨੇ ਡਰੋਨ ਨਾਲ ਬੰਨ੍ਹੇ ਤਿੰਨ ਪੈਕੇਟ ਹੈਰੋਇਨ ਵੀ ਜ਼ਬਤ ਕਰ ਲਈ ਹੈ, ਅੰਮ੍ਰਿਤਸਰ ਦੇ ਰਮਦਾਸ ਸੈਕਟਰ ਦੇ ਅਧੀਨ ਪੈਂਦੇ ਬੀਓਪੀ ਦਰਿਆ ਮੂਸਾ ਪਿੰਡ ਚਾਹਰਪੁਰ ਵਿਚ ਰਾਤ ਕਰੀਬ 11 ਵਜੇ ਡਰੋਨ ਦੀ ਹਲਚਲ ਹੋਈ। BSF ਦੀਆਂ ਮਹਿਲਾ ਕਾਂਸਟੇਬਲਾਂ ਪ੍ਰੀਤੀ ਅਤੇ ਭਾਗਿਆਸ਼੍ਰੀ ਇਸ ਦੌਰਾਨ ਗਸ਼ਤ ‘ਤੇ ਸਨ। ਡਰੋਨ ਦੀ ਆਵਾਜ਼ ਸੁਣ ਕੇ ਦੋਵੇਂ ਚੌਕਸ ਹੋ ਗਈਆਂ। ਦੋਵਾਂ ਨੇ ਕਰੀਬ 25 ਰਾਊਂਡ ਫਾਇਰ ਕੀਤੇ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ। ਜਦੋਂ ਇਲਾਕੇ ਵਿਚ ਤਲਾਸ਼ੀ ਕੀਤੀ ਗਈ ਤਾਂ ਖੇਤਾਂ ਵਿਚੋਂ ਇੱਕ ਡਰੋਨ ਹੈਕਸਾਕਾਪਟਰ ਮਿਲਿਆ, ਜਿਸ ਨਾਲ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ।