ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬੀਆਂ ਬਾਰੇ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਪੰਜਾਬੀਆਂ ਨੂੰ ਬੇਵਕੂਫ ਕੌਮ ਕਿਹਾ ਸੀ। ਇਸ ਲਈ ਹੁਣ ਉਨ੍ਹਾਂ ਨੇ ਮਾਫੀ ਮੰਗ ਲਈ ਹੈ। ਮਾਫੀ ਮੰਗਦਿਆਂ ਮੰਤਰੀ ਨਿੱਜਰ ਨੇ ਕਿਹਾ ਕਿ ਕੁਝ ਦੇਰ ਪਹਿਲਾਂ ਮੇਰੇ ਤੋਂ ਇੱਕ ਬਿਆਨ ਦਿੱਤਾ ਗਿਆ, ਜਿਸ ਕਰਕੇ ਪੰਜਾਬੀਆਂ ਦਾ ਬਹੁਤ ਦਿਲ ਦੁਖਿਆ ਹੈ। ਮੈਂ ਖੁਦ ਇੱਕ ਪੰਜਾਬੀ ਹਾਂ ਅਤੇ ਮੈਨੂੰ ਪਤਾ ਹੈ ਕਿ ਅਸੀਂ ਪੰਜਾਬੀ ਕਿੰਨੇ ਦਲੇਰ ਹਾਂ, ਕਿਵੇਂ ਅਸੀਂ ਅਜ਼ਾਦੀ ਲਈ ਲੜੇ ਹਾਂ। ਕਿਸ ਤਰ੍ਹਾਂ ਅਸੀਂ ਕ੍ਰਾਂਤੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਬਹਾਅ ‘ਚ ਮੇਰੇ ਤੋਂ ਕੁਝ ਸ਼ਬਦ ਬੋਲ ਹੋ ਗਏ ਅਤੇ ਉਨ੍ਹਾਂ ਲਈ ਮੈਂ ਸਭ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ।