ਨਗਰ ਨਿਗਮ ਫਗਵਾੜਾ ਦੀ ਹੱਦ ‘ਚ ਸੜਕਾਂ ਉੱਪਰ ਸਮਾਨ ਰੱਖ ਕੇ ਨਜ਼ਾਇਜ਼ ਕਬਜ਼ੇ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀ ਦਿੱਤੀ ਜਾਵੇਗੀ। ਉਕਤ ਗੱਲਾ ਦਾ ਪ੍ਰਗਟਾਵਾਂ ਵਦੀਕ ਡਿਪਟੀ ਕਮਿਸ਼ਨਰ ਕਮ ਨਗਰ ਨਿਗਮ ਕਮਿਸ਼ਨਰ ਮੈਡਮ ਨਯਨ ਜੱਸਲ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਹੇ।ਉਨਾਂ ਕਿਹਾ ਕਿ ਟਰੈਫਿਕ ਵਿੱਚ ਕਿਸੇ ਤਰਾਂ ਦੀ ਰੁਕਾਵਟ ਨਾ ਪਾਉਣ ਦੀ ਜ਼ਿੰਮੇਵਾਰੀ ਸਮੂਹ ਦੁਕਾਨਦਾਰਾਂ ਨੂੰ ਸਮਝਨੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ।ਨਿਗਮ ਕਮਿਸ਼ਨਰ ਨੇ ਸ਼ਹਿਰ ਦੀ ਹੱਦ ਅੰਦਰ ਸਮੂਹ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਆਪਣਾ ਕੋਈ ਵੀ ਸਮਾਨ ਦੁਕਾਨ ਦੇ ਬਾਹਰ ਨਜਾਇਜ਼ ਤੌਰ ਤੇ ਨਾ ਰੱਖਿਆ ਜਾਵੇ ਜਿਸ ਨੂੰ ਲੈ ਕੇ ਨਗਰ ਨਿਗਮ ਦਾ ਅਮਲਾ ਜਲਦੀ ਹੀ ਸ਼ਹਿਰ ਦੇ ਸਾਰੇ ਬਜ਼ਾਰਾਂ ਅਤੇ ਮੁੱਖ ਸੜਕਾਂ ਦਾ ਮੁਆਇਨਾ ਕਰੇਗਾ ਤੇ ਜੇਕਰ ਕੋਈ ਵੀ ਇਨਾਂ ਹੁਕਮਾਂ ਦੀ ਉਲੰਘਨਾ ਕਰਦਾ ਨਜ਼ਰ ਆਈਆ ਤਾਂ ਸੰਬੰਧਤ ਦੁਕਾਨਦਾਰ ਨੂੰ ਜੁਰਮਾਨਾਂ ਲਗਾਇਆ ਜਾਵੇਗਾ ਅਤੇ ਜੁਰਮਾਨੇ ਦਾ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।