ਜੰਗਲਾਤ ਅਤੇ ਵਣ ਜੰਗਲੀ ਜੀਵ ਸੁਰੱਖਿਆ ਵਿਭਾਗ ਗੜਸ਼ੰਕਰ ਵੱਲੋਂ ਜੰਗਲੀ ਜੀਵ ਸਾਂਬਰ ਦੀ ਖੱਲ ਤੇ ਮਾਸ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਰੇਂਜ ਅਫਸਰ ਵਣ ਜੰਗਲੀ ਜੀਵ ਸੁਰੱਖਿਆ ਵਿਭਾਗ ਗੜਸ਼ੰਕਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਗੜਸ਼ੰਕਰ ਦੇ ਪਿੰਡ ਸੇਖੋਂਵਾਲ ਜੰਗਲਾਤ ਦੀ ਖੱਡ ਵਿੱਚ ਕੱੁਝ ਵਿਅਕਤੀਆਂ ਵੱਲੋਂ ਸਾਂਬਰ ਦਾ ਸ਼ਿਕਾਰ ਕਰਕੇ ਉਥੇ ਹੀ ਉਸ ਦੀ ਵੱਢ ਟੱੁਕ ਕਰ ਕੀਤੀ ਜਾ ਰਹੀ ਹੈ। ਜਿਸ ਤੇ ਰੇਂਜ ਅਫਸਰ ਵੱਲੋ ਤਰੁੰਤ ਹੀ ਰਾਜਪਾਲ ਸਿੰਘ ਬਲਾਕ ਅਫਸਰ, ਵਣ ਗਾਰਡ ਰਮਨਪ੍ਰੀਤ ਕੋਰ ਤੇ ਵਣ ਗਾਰਡ ਬਲਵਿੰਦਰ ਸਿੰਘ ਤੇ ਰੈਸਕਿਊ ਟੀਮ ਨਾਲ ਮਿਲ ਮੌਕੇ ਤੇ ਪਹੰੁਚ ਕੇ ਸ਼ਿਕਾਰ ਕੀਤਾ ਹੋਇਆ ਹੋਇਆ ਸਾਂਬਰ ਖੱਲ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ। ਉਨਾਂ ਕਿਹਾ ਕਿ ਤਿੰਨੋ ਵਿਅਕਤੀ ਸਾਂਬਰ ਦੀ ਸ਼ਿਕਾਰ ਕਰਕੇ ਵਿਭਾਗ ਦੇ ਆਦੇਸ਼ਾ ਦੀਆਂ ਧੱਜੀਆਂ ਉਡਾ ਰਹੇ ਸਨ। ਜਿਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜੰਗਲੀ ਜੀਵ ਦਾ ਸ਼ਿਕਾਰ ਕਰਨਾ ਗੈਰ ਕਾਨੂੰਨੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਹਰਕਤ ਨਾ ਕਰਨ ਤੇ ਕੁਦਰਤ ਨਾਲ ਖਿਲਵਾੜ ਨਾ ਕਰਨ।