ਚੋਰਾਂ ਦਾ ਕਹਿਰ, ਬੱਚਿਆਂ ਦੀ ਰੱਖੀ ਸਕੂਲ ਫੀਸ ਤੇ ਕੀਤੇ ਹੱਥ ਸਾਫ

ਫਗਵਾੜਾ ਵਿਖੇ ਚੋਰਾਂ ਨੇ ਇਸ ਕਦਰ ਆਪਣੀ ਦਹਿਸ਼ਤ ਫੈਲਾਈ ਹੋਈ ਹੈ ਕਿ ਇਲਾਕੇ ਦੇ ਲੋਕ ਵੀ ਹੁਣ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਚੋਰਾਂ ਵੱਲੋਂ ਇੱਕ ਹੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਗਵਾੜਾ ਦੀ ਸੰਘਣੀ ਵਸੋਂ ਵਾਲੇ ਇਲਾਕੇ ਡੱਡਲ ਮਹੱੁਲਾ ਵਿਖੇ ਜਿੱਥੇ ਕਿ ਇੱਕ ਵਿਅਕਤੀ ਨੇ ਘਰ ਅੰਦਰ ਦਾਖਿਲ ਹੋ ਕੇ ਘਰ ਵਿੱਚ ਮਹਿਲਾ ਦੇ ਪਏ ਪਰਸ ਵਿੱਚੋਂ ਹਜਾਰਾ ਰੁਪਏ ਦੀ ਨਗਦੀ ਕੱਢ ਲਈ ਤੇ ਫਰਾਰ ਹੋ ਗਿਆ। ਉਕਤ ਵਾਰਦਾਤ ਦੀ ਇੱਕ ਸੀ.ਸੀ.ਟੀ.ਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਪਰਸ ਵਿੱਚੋ ਪੈਸੇ ਚੋਰੀ ਕਰਨ ਵਾਲਾ ਵਿਅਕਤੀ ਸਾਫ ਸਾਫ ਦਿਖਾਈ ਦੇ ਰਿਹਾ ਹੈ।ਕਿ ਹੈ ਪੂਰਾ ਮਾਮਲਾ ਦੇਖੋ ਇਸ ਫੂਟੇਜ ‘ਚ …..? ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਕੀਮਤੀ ਲਾਲ ਵਾਸੀ ਡੱਡਲ ਮਹੱੁਲਾ ਫਗਵਾੜਾ ਨੇ ਦੱਸਿਆ ਕਿ ਉੁਹ ਜਦੋਂ ਆਪਣੇ ਦਫਤਰ ਵਿੱਚ ਮਜੋੂਦ ਸੀ ਤਾਂ ਉਸ ਨੂੰ ਉਸ ਦੀ ਬੇਟੀ ਨੇ ਦੱਸਿਆ ਕਿ ਘਰ ਦਾ ਦਰਵਾਜਾ ਖੁੱਲਾ ਪਿਆ ਹੈ ਤੇ ਉਨਾਂ ਦੇ ਜਦੋਂ ਆ ਕੇ ਦੇਖਿਆ ਤਾਂ ਉਸ ਦੀ ਪਤਨੀ ਜੋ ਕਿ ਸਕੂਲ ਵਿਖੇ ਅਧਿਆਪਕਾ ਹੈ ਦੇ ਪਰਸ ਵਿੱਚੋਂ ਬੱਚਿਆਂ ਦੀ ਸਕੂਲ ਦੀ ਫੀਸ ਜੋ ਕਿ ਤਕਰੀਬਨ 3 ਕੁ ਹਜਾਰ ਰੁਪਏ ਸੀ ਗਾਇਬ ਸੀ। ਜਿਸ ਤੋਂ ਬਾਅਦ ਉਨਾ ਨੇ ਤਰੁੰਤ ਹੀ ਇਸ ਦੀ ਸੂਚਨਾਂ ਫਗਵਾੜਾ ਪੁਲਿਸ ਨੂੰ ਦਿੱਤੀ। ਉਨਾਂ ਕਿਹਾ ਕਿ ਚੋਰ ਸਿਰਫ ਪਰਸ ਵਿੱਚੋ ਪੈਸੇ ਹੀ ਕੱਢ ਕੇ ਲੈ ਗਿਆ ਜਦ ਕਿ ਬਾਕੀ ਕਿਸੇ ਵੀ ਸਮਾਨ ਨੂੰ ਹੱਥ ਨਹੀ ਲਗਾਇਆ। ਉਧਰ ਪੀ.ਸੀ.ਆਰ ਫਗਵਾੜਾ ਨੇ ਮੌਕੇ ਤੇ ਪਹੁੰਚ ਸਥਿਤੀ ਦਾ ਜਾਇਜਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Leave a Reply

Your email address will not be published. Required fields are marked *