ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਚੰਡੀਗੜ੍ਹ ਬਾਈਪਾਸ ਵਿਖੇ ਬੈਟਰੀ ਦੇ ਸ਼ੋਰਟ ਸਰਕਟ ਨਾਲ ਇੱਕ ਅਲਟੋ ਕਾਰ ਨੂੰ ਭਿਆਨਕ ਅੱਗ ਲੱਗ ਗਈ। ਹਾਦਸੇ ਵਿੱਚ ਜਿੱਥੇ ਕਿ ਕਾਰ ਬੂਰੀ ਤਰਾਂ ਨਾਲ ਜਲ ਗਈ ਉਥੇ ਹੀ ਕਾਰ ਸਵਾਰ 5 ਵਿਅਕਤੀ ਇਸ ਹਾਦਸੇ ਵਿੱਚ ਬਾਲ ਬਾਲ ਬੱਚ ਗਏ। ਇਸ ਸਬੰਧੀ ਗੱਲਬਾਤ ਕਰਦਿਆ ਕਾਰ ਦੇ ਮਾਲਿਕ ਸਰਬਜੀਤ ਵਾਸੀ ਆਰ.ਸੀ.ਐੱਫ ਕਪੂਰਥਲਾ ਨੇ ਦੱਸਿਆ ਕਿ ਜਦੋਂ ਉਹ ਬਹਿਰਾਮ ਟੋਲ ਪਲਾਜਾ ਲੰਘ ਕੇ ਫਗਵਾੜਾ ਵਿੱਚ ਦਾਖਲ ਹੋਏ ਤਾਂ ਅਚਾਨਕ ਉਨਾਂ ਦੀ ਅਲਟੋ ਕਾਰ ਦੇ ਬੋਨਟ ਵਿੱਚੋਂ ਧੂਆਂ ਨਿਕਲਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਉਨਾਂ ਨੇ ਕਾਰ ਨੂੰ ਜਿੱਦਾਂ ਹੀ ਰੋਕ ਕੇ ਬੋਨਟ ਖੋਲ ਕੇ ਚੈੱਕ ਕੀਤਾ ਤਾਂ ਕਾਰ ਨੂੰ ਅਚਾਨਕ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਅੱਗ ਨੇ ਕਾਰ ਨੂੰ ਬੂਰੀ ਤਰਾਂ ਨਾਲ ਆਪਣੀ ਚਪੇਟ ਵਿੱਚ ਲੈ ਲਿਆ। ਉਨਾਂ ਦੱਸਿਆ ਕਿ ਕਾਰ ਨੂੰ ਅੱਗ ਲੱਗਣ ਤੋਂ ਬਾਅਦ ਉਨਾਂ ਤਰੁੰਤ ਹੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਜਿਨਾਂ ਨੇ ਤਰੁੰਤ ਹੀ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਕਾਰ ਦੇ ਮਾਲਿਕ ਮੁਤਾਬਿਕ ਕਾਰ ਨੂੰ ਅੱਗ ਲੱਗਣ ਕਾਰਨ ਉਨਾਂ ਦਾ ਕਾਰ ਵਿੱਚ ਪਿਆ ਜਰੂਰੀ ਸਮਾਨ ਵੀ ਸੜ੍ਹ ਕੇ ਸੁਆਹ ਹੋ ਗਿਆ।