ਨਾਈਜੀਰੀਆ ਵਿੱਚ ਇੱਕ ਮਸਜਿਦ ’ਤੇ ਕੁਝ ਹਥਿਆਰਬੰਦ ਹਮਲਾਵਾਰਾਂ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਹਮਲੇ ਦੌਰਾਨ ਇਮਾਮ ਸਣੇ 12 ਲੋਕ ਮਾਰੇ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ। ਇਨ੍ਹਾਂ ਹੀ ਨਹੀਂ ਹਮਲਾਵਾਰਾਂ ਨੇ ਕਈ ਲੋਕਾਂ ਨੂੰ ਅਗਵਾ ਵੀ ਕਰ ਲਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਮਲਾਵਾਰਾਂ ਨੇ ਉਸ ਸਮੇਂ ਮਸਜਿਦ ਉੱਤੇ ਹਮਲਾ ਕੀਤਾ ਜਦੋ ਲੋਕ ਮਸਜਿਦ ਵਿੱਚ ਨਮਾਜ਼ ਅਦਾ ਕਰ ਰਹੇ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਨਮਾਜ਼ ਦੀ ਅਗਵਾਈ ਕਰ ਰਹੇ ਇਮਾਮ ਅਤੇ ਇਕ ਹੋਰ ਉਪਾਸਕ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਹੋਰ ਲੋਕਾਂ ਨੂੰ ਆਪਣੇ ਨਾਲ ਲੈ ਕੇ ਗਏ। ਦੱਸਿਆ ਜਾ ਰਿਹਾ ਹੈ ਕਿ ਹਥਿਆਰਬੰਦ ਗਿਰੋਹ ਨੂੰ ਡਾਕੂਆਂ ਦੇ ਵੱਜੋਂ ਜਾਣਿਆ ਜਾਂਦਾ ਹੈ। ਹਥਿਆਰਬੰਦ ਗਿਰੋਹ ਉਨ੍ਹਾਂ ’ਤੇ ਹਮਲਾ ਕਰਦੇ ਹਨ ਜਿੱਥੇ ਸੁਰੱਖਿਆ ਸਖ਼ਤ ਹੁੰਦੀ ਹੈ, ਲੋਕਾਂ ਦਾ ਕਤਲ ਕਰਦੇ ਹਨ ਅਤੇ ਫਿਰੌਤੀ ਦੇ ਲਈ ਅਗਵਾ ਕਰਦੇ ਹਨ। ਇਨ੍ਹਾਂ ਹੀ ਨਹੀਂ ਗਿਰੋਹ ਦੇ ਮੈਂਬਰ ਪਿੰਡ ਦੇ ਲੋਕਾਂ ਤੋਂ ਖੇਤੀ ਅਤੇ ਫਸਲਾਂ ਦੀ ਕਟਾਈ ਕਰਨ ਲਈ ਸੁਰੱਖਿਆ ਫੀਸ ਦੀ ਵੀ ਮੰਗ ਕਰਦੇ ਹਨ। ਇਸ ਹਮਲੇ ਸਬੰਧੀ ਜਾਣਕਾਰੀ ਰਾਸ਼ਟਰਪਤੀ ਮੁਹੰਮਦ ਬੁਹਾਰੀ ਦੇ ਗ੍ਰਹਿ ਰਾਜ ਕਾਤਸੀਨਾ ਦੇ ਫੰਤੁਆ ਦੇ ਵਸਨੀਕ ਲਾਵਲ ਹਾਰੁਨਾ ਨੇ ਦਿੱਤੀ ਹੈ।