ਰਾਂਚੀ, 20 ਮਈ – ਝਾਰਖੰਡ ਦੇ ਸਿਮਡੇਗਾ-ਰਾਂਚੀ ਰੇਲ ਮਾਰਗ ‘ਤੇ ਕਨਵਰਾ ਸਟੇਸ਼ਨ ਨੇੜੇ ਬੀਤੀ ਰਾਤ 8.30 ਵਜੇ ਦੇ ਕਰੀਬ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇੱਕ ਪੈਸੇਂਜਰ ਟਰੇਨ ਦਾ ਇੰਜਣ ਪਟੜੀ ਤੋਂ ਉਤਰਨ ਤੋਂ ਬਾਅਦ ਬੇਕਾਬੂ ਹੋ ਕੇ ਡੱਬਿਆ ਨਾਲੋਂ ਵੱਖ ਹੋ ਕੇ ਨਦੀ ਵਿਚ ਜਾ ਡਿੱਗਾ। ਰਾਹਤ ਵਾਲੀ ਗੱਲ ਇਹ ਰਹੀ ਕਿ ਇੰਜਣ ਤੋਂ ਅਲੱਗ ਹੋਣ ਤੋਂ ਬਾਅਦ ਕੋਈ ਵੀ ਡੱਬਾ ਪਲਟਿਆ ਨਹੀਂ ਤੇ ਨਾ ਹੀ ਇੱਕ ਦੂਸਰੇ ਉੱਪਰ ਚੜਿਆ। ਜਿਸ ਸਮੇਂ ਇਹ ਹਾਦਸਾ ਹੋਇਆ ਟਰੇਨ ਵਿਚ 200 ਦੇ ਕਰੀਬ ਯਾਤਰੀ ਸਵਾਰ ਸਨ।