ਗੁਰਦੁਆਰਾ ਸਾਹਿਬ ‘ਚ ਬੈਂਚਾਂ ਦੀ ਭੰਨਤੋੜ, ਲਾਈ ਅੱਗ, ਦਾਦੂਵਾਲ ਨੇ ਅੰਮ੍ਰਿਤਪਾਲ ਨੂੰ ਕੀਤੀ ਅਪੀਲ

ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਲੋਂ ਗੁਰਦੁਆਰਿਆਂ ਵਿਚੋਂ ਕੁਰਸੀਆਂ, ਬੈਂਚ ਅਤੇ ਸੌਫਿਆਂ ਨੂੰ ਬਾਹਰ ਕਢਵਾ ਕੇ ਅੱਗ ਲਗਾਏ ਜਾਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਕਪੂਰਥਲਾ ਤੋਂ ਬਾਅਦ ਹੁਣ ਜਲੰਧਰ ਦੇ ਮਾਡਲ ਟਾਊਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ‘ਚ ਪਈਆਂ ਕੁਰਸੀਆਂ ਅਤੇ ਸੋਫਿਆਂ ਨੂੰ ਬਾਹਰ ਕੱਢ ਕੇ ‘ਵਾਰਿਸ ਪੰਜਾਬ ਸੰਗਠਨ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਸੜਕ ਵਿਚ ਰੱਖ ਕੇ ਅੱਗ ਲਗਾ ਦਿੱਤੀ ਹੈ। ਅੱਗ ਲਾਉਣ ਤੋਂ ਪਹਿਲਾਂ ਪਏ ਬੈਂਚਾਂ ਦੀ ਭੰਨਤੋੜ ਵੀ ਕੀਤੀ ਗਈ। ਇਸ ਤੋਂ ਇਲਾਵਾ ਗੁਰੂ ਘਰ ਦੇ ਬਾਹਰ ਪਏ ਬੈਂਚ ਨੂੰ ਤੋੜ ਕੇ ਸਾੜ ਦਿੱਤਾ ਹੈ।  ਦੱਸ ਦਈਏ ਕਿ ਭੰਨਤੋੜ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਵੀ ਦਰਜ ਕਰਵਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਵਾਰਿਸ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਨੂੰ ਅਪੀਲ ਕੀਤੀ ਹੈ। ਉਨ੍ਹਾਂ ਗੁਰੂਘਰਾਂ ਵਿੱਚ ਪਏ ਸੋਫਿਆਂ, ਬੈਂਚਾਂ ਨੂੰ ਸਾੜਿਆ ਨਾ ਜਾਵੇ, ਇਹ ਗੁਰੂਘਰ ਦੀ ਜਾਇਦਾਦ ਹੈ। ਇਹ ਕਿਸੇ ਲੋੜਵੰਦ ਜਾਂ ਗੁਰੂਘਰ ਦੇ ਆਫਿਸ ਵਿੱਚ ਕੰਮ ਆ ਸਕਦੀ ਹੈ। ਇਸ ਸਮਾਨ ਨੂੰ ਪਿਆਰ ਨਾਲ ਗੁਰੂਘਰ ਵਿੱਚੋਂ ਹਟਾ ਦਿੱਤਾ ਜਾਵੇ। ਜੱਥੇਦਾਰ ਦਾਦੂਵਾਲ ਨੇ ਕਿਹਾ ਕਿ ਅਸੀਂ ਗੁਰਦੁਆਰੇ ਦੇ ਬਾਹਰ ਕੁਰਸੀਆਂ ਦੀ ਵਰਤੋਂ ਕਰ ਸਕਦੇ ਹਾਂ ਪਰ ਦਰਬਾਰ ਸਾਹਿਬ ਵਿਖੇ ਮਹਾਰਾਜ ਦੇ ਸਨਮੁਖ ਸਾਨੂੰ ਇਹਨਾਂ ਸੋਫਿਆ, ਸਟੂਲਾਂ ਅਤੇ ਕੁਰਸੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *