ਹਰਿਆਣਾ ਦੇ ਕਰਨਾਲ ਨੈਸ਼ਨਲ ਹਾਈਵੇ-44 ‘ਤੇ ਧੁੰਦ ਕਾਰਨ ਤਿੰਨ ਥਾਵਾਂ ‘ਤੇ ਸੜਕ ਹਾਦਸੇ ਵਾਪਰੇ । ਤਿੰਨੋਂ ਥਾਵਾਂ ‘ਤੇ 30 ਗੱਡੀਆਂ ਆਪਸ ਵਿੱਚ ਟਕਰਾ ਗਏ। ਜਿਸ ਵਿੱਚ 12 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪਹਿਲਾ ਹਾਦਸਾ ਕੁਟੇਲ ਓਵਰ ਬ੍ਰਿਜ ਨੇੜੇ ਵਾਪਰਿਆ । ਜਿਸ ਵਿੱਚ 15 ਤੋਂ 16 ਗੱਡੀਆਂ ਆਪਸ ਵਿੱਚ ਟਕਰਾ ਗਈਆਂ । ਟਰੱਕ, ਕਾਰਾਂ, ਟਰੈਕਟਰ ਟਰਾਲੀਆਂ ਅਤੇ ਬੱਸਾਂ ਹਾਦਸਾਗ੍ਰਸਤ ਹੋ ਗਈਆਂ । ਇਸ ਹਾਦਸੇ ਵਿੱਚ ਬਹੁਤ ਲੋਕ ਜ਼ਖਮੀ ਹੋ ਗਏ ਹਨ । ਅਚਾਨਕ ਵਾਪਰੇ ਇਸ ਹਾਦਸੇ ਕਾਰਨ ਪੁਲਿਸ ਵਿਭਾਗ ਅਤੇ ਵਾਹਨ ਚਾਲਕਾਂ ਵਿੱਚ ਹਫੜਾ-ਦਫੜੀ ਮਚ ਗਈ । ਇਸ ਹਾਦਸੇ ਤੋਂ ਬਾਅਦ ਮੌਕੇ ‘ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਇਸ ਹਾਦਸੇ ਵਿੱਚ ਹਾਦਸਾਗ੍ਰਸਤ ਹੋਏ ਵਾਹਨਾਂ ਕਾਰਨ ਹਾਈਵੇਅ ‘ਤੇ ਵੀ ਜਾਮ ਲੱਗ ਗਿਆ । ਹਾਦਸੇ ਦੌਰਾਨ ਜ਼ਖਮੀਆਂ ਦੀਆਂ ਚੀਕਾਂ ਦੂਰ-ਦੂਰ ਤੱਕ ਸੁਣੀਆਂ ਜਾ ਸਕਦੀਆਂ ਸਨ। ਧੁੰਦ ਕਾਰਨ ਹੋਏ ਇਸ ਹਾਦਸੇ ਵਿੱਚ ਹਰਿਆਣਾ ਰੋਡਵੇਜ਼ ਦੀਆਂ ਦੋ ਬੱਸਾਂ ਵੀ ਹਾਦਸੇ ਦਾ ਸ਼ਿਕਾਰ ਹੋ ਗਈਆਂ । ਜਿਸ ਵਿੱਚ ਕੁਝ ਯਾਤਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ । ਇਸ ਤੋਂ ਇਲਾਵਾ ਇੱਕ ਕਾਰ ਹਰਿਆਣਾ ਰੋਡਵੇਜ਼ ਦੀ ਬੱਸ ਦੇ ਹੇਠਾਂ ਜਾ ਵੜੀ। ਜਿਸ ਵਿੱਚ ਸਵਾਰੀ ਲੋਕ ਜ਼ਖ਼ਮੀ ਹੋ ਗਏ । ਇਸ ਹਾਦਸੇ ਕਾਰਨ ਹਾਈਵੇਅ ’ਤੇ ਗੱਡੀਆਂ ਖਿਡੌਣਿਆਂ ਵਾਂਗ ਖਿੱਲਰ ਗਈਆਂ। ਇਸ ਤੋਂ ਇਲਾਵਾ ਦੂਜਾ ਹਾਦਸਾ ਮਧੂਬਨ ਨੇੜੇ ਵਾਪਰਿਆ। ਜਿੱਥੇ 10 ਤੋਂ 12 ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ । ਇਸ ਹਾਦਸੇ ਵਿੱਚ ਲੋਕ ਗੰਭੀਰ ਜ਼ਖਮੀ ਹੋ ਗਏ । ਪੁਲਿਸ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਅਤੇ ਜ਼ਖਮੀਆਂ ਦੇ ਰਿਸ਼ਤੇਦਾਰਾਂ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ । ਇਸ ਤੋਂ ਬਾਅਦ ਰਿਸ਼ਤੇਦਾਰ ਹਸਪਤਾਲ ਪੁੱਜੇ। ਜਦਕਿ ਤੀਜਾ ਹਾਦਸਾ ਕਰਨਾਲ ਟੋਲ ਨੇੜੇ ਵਾਪਰਿਆ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਹਾਈਵੇਅ ‘ਤੇ ਧੁੰਦ ਕਾਰਨ ਵਾਪਰਿਆ। ਜਿਸ ਵਿੱਚ 30 ਗੱਡੀਆਂ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ । ਇਸ ਹਾਦਸੇ ਵਿੱਚ 12 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।