‘ਵੀਰ ਬਾਲ ਦਿਵਸ’ਮੌਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਚਰਨਾਂ ‘ਚ ਸੀਸ ਝੁਕਾਉਂਦਾ ਹਾਂ: PM ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਸ੍ਰੀ ਗੁਰੂ ਗੋਬਿੰਦ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ‘ਵੀਰ ਬਾਲ ਦਿਵਸ’ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਪੀਐੱਮ ਮੋਦੀ ਦਿੱਲੀ ਦੇ ਮੇਜਰ ਧਿਆਨਚੰਦ ਸਟੇਡੀਅਮ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ ਸ਼ਬਦ ਕੀਰਤਨ ਸਰਵਣ ਕੀਤਾ। ਇਸ ਮੌਕੇ ਪੀਐੱਮ ਮੋਦੀ ਨੇ ਕਿਹਾ ਕਿ ਮੈਂ ਵੀਰ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਸੀਸ ਝੁਕਾਉਂਦਾ ਹਾਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਂ ਇਸ ਨੂੰ ਆਪਣੀ ਸਰਕਾਰ ਲਈ ਮਾਣ ਵਾਲੀ ਗੱਲ ਸਮਝਦਾ ਹਾਂ ਕਿ ਅੱਜ 26 ਦਸੰਬਰ ਦੇ ਦਿਨ ਨੂੰ ‘ਵੀਰ ਬਾਲ ਦਿਵਸ’ ਵਜੋਂ ਘੋਸ਼ਿਤ ਕਰਨ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪਾਸੇ, ਧਾਰਮਿਕ ਕੱਟੜਤਾ ਵਿੱਚ ਅੰਨ੍ਹੀ ਹੋਈ ਇੰਨੀ ਵੱਡੀ ਮੁਗਲ ਸਲਤਨਤ, ਦੂਜੇ ਪਾਸੇ ਗਿਆਨ ਅਤੇ ਤਪੱਸਿਆ ਵਿੱਚ ਮਗਨ ਸਾਡੇ ਗੁਰੂ, ਭਾਰਤ ਦੀਆਂ ਪੁਰਾਤਨ ਮਨੁੱਖੀ ਕਦਰਾਂ-ਕੀਮਤਾਂ ਨੂੰ ਜਿਊਣ ਵਾਲੀ ਪਰੰਪਰਾ! ਇੱਕ ਪਾਸੇ ਦਹਿਸ਼ਤ ਦਾ ਸਿਖ਼ਰ ਤੇ ਦੂਜੇ ਪਾਸੇ ਰੂਹਾਨੀਅਤ ਦਾ ਸਿਖਰ ! ਇਸ ਸਭ ਦੇ ਵਿਚਕਾਰ ਇੱਕ ਪਾਸੇ ਲੱਖਾਂ ਦੀ ਫੌਜ ਅਤੇ ਦੂਜੇ ਪਾਸੇ ਗੁਰੂ ਜੀ ਦੇ ਬਹਾਦਰ ਸਾਹਿਬਜ਼ਾਦੇ ਇਕੱਲੇ ਹੁੰਦੇ ਹੋਏ ਵੀ ਨਿਡਰ ਹੋ ਕੇ ਖੜੇ ਸਨ! ਇਹ ਵੀਰ ਸਾਹਿਬਜ਼ਾਦੇ ਕਿਸੇ ਧਮਕੀ ਤੋਂ ਡਰੇ ਨਹੀਂ, ਕਿਸੇ ਅੱਗੇ ਝੁਕੇ ਨਹੀਂ।ਵੀਰ ਬਾਲ ਦਿਵਸ ਦੇ ਮੌਕੇ ‘ਤੇ ਪੀਐੱਮ ਮੋਦੀ ਨੇ ਕਿਹਾ ਕਿ ਜੇਕਰ ਸਾਂਨੂੰ ਭਾਰਤ ਨੂੰ ਭਵਿੱਖ ਵਿੱਚ ਸਫਲਤਾ ਦੀਆਂ ਬੁਲੰਦੀਆਂ ‘ਤੇ ਲੈ ਕੇ ਜਾਣਾ ਹੈ, ਤਾਂ ਸਾਨੂੰ ਅਤੀਤ ਦੇ ਤੰਗ ਵਿਚਾਰਾਂ ਤੋਂ ਮੁਕਤ ਹੋਣਾ ਪਵੇਗਾ। ਇਸ ਲਈ ਆਜ਼ਾਦੀ ਦੇ ‘ਅੰਮ੍ਰਿਤ ਕਾਲ’ ਵਿੱਚ ਦੇਸ਼ ਨੇ ‘ਗੁਲਾਮੀ ਦੀ ਮਾਨਸਿਕਤਾ ਤੋਂ ਅਜ਼ਾਦੀ’ ਦਾ ਸਾਹ ਲਿਆ ਹੈ। ਉਨ੍ਹਾਂ ਕਿਹਾ ਕਿ ਉਸ ਦੌਰ ਦੀ ਕਲਪਨਾ ਕਰੋ ! ਔਰੰਗਜ਼ੇਬ ਦੇ ਆਤੰਕ ਦੇ ਵਿਰੁੱਧ, ਭਾਰਤ ਨੂੰ ਬਦਲਣ ਦੀਆਂ ਯੋਜਨਾਵਾਂ ਦੇ ਵਿਰੁੱਧ, ਗੁਰੂ ਗੋਬਿੰਦ ਸਿੰਘ ਜੀ ਪਹਾੜ ਵਾਂਗ ਖੜ੍ਹੇ ਸਨ। ਪਰ ਔਰੰਗਜ਼ੇਬ ਅਤੇ ਉਸਦੀ ਸਲਤਨਤ ਦੀ ਜੋਰਾਵਰ ਸਿੰਘ ਸਹਿਬ ਅਤੇ ਫਤਿਹ ਸਿੰਘ ਸਹਿਬ ਵਰਗੇ ਛੋਟੇ ਬੱਚਿਆਂ ਨਾਲ ਕੀ ਦੁਸ਼ਮਣੀ ਹੋ ਸਕਦੀ ਸੀ? ਦੋ ਮਾਸੂਮ ਬੱਚਿਆਂ ਨੂੰ ਜਿੰਦਾ ਕੰਧ ਨਾਲ ਚਿਣਵਾਉਣ ਵਰਗੀ ਦਰਿੰਦਗੀ ਕਿਉਂ ਕੀਤੀ ਗਈ? ਉਹ ਇਸ ਲਈ ਕਿਉਂਕਿ ਔਰੰਗਜ਼ੇਬ ਅਤੇ ਉਸਦੇ ਲੋਕ ਤਲਵਾਰ ਦੇ ਜ਼ੋਰ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਧਰਮ ਬਦਲਣਾ ਚਾਹੁੰਦੇ ਸਨ। ਪਰ, ਭਾਰਤ ਦੇ ਉਹ ਪੁੱਤਰ, ਉਹ ਬਹਾਦਰ ਬੱਚੇ, ਮੌਤ ਤੋਂ ਵੀ ਨਹੀਂ ਘਬਰਾਏ।

Leave a Reply

Your email address will not be published. Required fields are marked *