ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਰਨਾਟਕ ਆਏ ਪ੍ਰਹਿਲਾਦ ਮੋਦੀ ਮੈਸੂਰ ਤੋਂ ਚਾਮਰਾਜਨਗਰ ਤੋਂ ਬਾਂਦੀਪੁਰ ਜਾ ਰਹੇ ਸਨ। ਇਸ ਦੌਰਾਨ ਪ੍ਰਹਿਲਾਦ ਮੋਦੀ ਦੀ ਕਾਰ ਸੜਕ ਦੇ ਵਿਚਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਦੇ ਭਰਾ ਨੂੰ ਲੈ ਕੇ ਜਾ ਰਹੀ ਕਾਰ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਹਾਲਾਂਕਿ ਕਾਰ ਕੁੱਝ ਹੱਦ ਤੱਕ ਨੁਕਸਾਨੀ ਗਈ ਹੈ। ਉਹ ਆਪਣੀ ਪਤਨੀ, ਪੁੱਤਰ ਅਤੇ ਨੂੰਹ ਨਾਲ ਬਾਂਦੀਪੁਰ ਜਾ ਰਹੇ ਸਨ ਕਿ ਕਦਾਕੋਲਾ ਨਜ਼ਦੀਕ ਕਾਰ ਹਾਦਸੇ ਦਾ ਸਿ਼ਕਾਰ ਹੋ ਗਈ।