ਚੰਡੀਗੜ੍ਹ SSP ਦੇ ਨਾਂ ‘ਤੇ ਨਹੀਂ ਲੱਗੀ ਮੋਹਰ, ਪੰਜਾਬ ਕੈਡਰ ਦੇ 3 IPS ਦੇ ਨਾਂ ਲਿਸਟ ‘ਚ, ਮਨਜ਼ੂਰੀ ਦੀ ਉਡੀਕ

ਪੰਜਾਬ ਕੈਡਰ ਦੇ ਕਿਸੇ ਵੀ IPS ਨੂੰ ਫਿਲਹਾਲ ਚੰਡੀਗੜ੍ਹ ਪੁਲਿਸ-ਪ੍ਰਸ਼ਾਸਨ ਵਿੱਚ ਐਂਟਰੀ ਨਹੀਂ ਮਿਲ ਸਕੀ ਹੈ। ਨਤੀਜੇ ਵਜੋਂ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਚੰਡੀਗੜ੍ਹ ਬਿਨਾਂ SSP ਦੇ ਅਗਲੇ ਸਾਲ, 2023 ਵਿੱਚ ਐਂਟਰੀ ਮਿਲੇਗੀ। ਮਾਨ ਸਰਕਾਰ ਨੇ ਪਹਿਲਾਂ ਹੀ ਚੰਡੀਗੜ੍ਹ ਪ੍ਰਸ਼ਾਸਨ ਨੂੰ 3 IPS ਅਧਿਕਾਰੀਆਂ ਦੇ ਨਾਂ ਦਾ ਪੈਨਲ ਦਿੱਤਾ ਸੀ। ਪੰਜਾਬ ਗਵਰਨਰ ਵੱਲੋਂ ਪੈਨਲ ਵਿੱਚ ਸ਼ਾਮਲ 3 IPS ਅਧਿਕਾਰੀਆਂ ਵਿੱਚੋਂ ਮੋਹਾਲੀ ਦੇ ਮੌਜੂਦਾ SSP, IPS ਦੀਪਕ ਗਰਗ ਦਾ ਨਾਂ ਫਾਈਨਲ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਗਵਰਨਰ ਵੱਲੋਂ ਸਬੰਧਤ ਫਾਈਲ MHA ਨੂੰ ਭੇਜੀ ਜਾ ਚੁੱਕੀ ਹੈ, ਪਰ ਗ੍ਰਹਿ ਮੰਤਰਾਲਾ ਵੱਲੋਂ ਅਜੇ ਤੱਕ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਪੰਜਾਬ ਗਵਰਨਰ ਤੇ ਯੂਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸਾਬਕਾ SSP ਚੰਡੀਗੜ੍ਹ, IPS ਕੁਲਦੀਪ ਚਹਿਲ ਦੇ ਖਿਲਾਫ ਮਿਸਕੰਡਕਟ ਦੀ ਗੰਭੀਰ ਸ਼ਿਕਾਇਤਾਂ ‘ਤੇ ਉਨ੍ਹਾਂ ਨੂੰ ਕਾਰਜਕਾਲ ਦੇ ਤੈਅ ਸਮੇਂ ਤੋਂ 10 ਮਹੀਨ ਪਹਿਲਾਂ ਹੀ ਰਿਪੇਟ੍ਰਿਏਟ ਕੀਤਾ ਸੀ। ਇਸ ‘ਤੇ CM ਪੰਜਾਬ ਭਗਵੰਤ ਮਾਨ ਨੇ ਪੰਜਾਬ ਗਵਰਨਰ ਬੀ.ਐੱਲ. ਪੁਰੋਹਿਤ ਨੂੰ ਇਤਰਾਜ਼ ਜਤਾਉਂਦੇ ਹੋਏ ਲੈਟਰ ਵੀ ਭੇਜਿਆ ਸੀ। ਗਵਰਨਰ ਨੇ ਵੀ CM ਮਾਨ ਨੂੰ ਜਵਾਬ ਵਿੱਚ ਲਿਖੇ ਲੈਟਰ ਵਿੱਚ 28 ਨਵੰਬਰ, 2022 ਨੂੰ ਚੀਫ ਸੈਕਟਰੀ, ਪੰਜਾਬ ਨੂੰ ਟੈਲੀਫੋਨ ‘ਤੇ SSP ਹਟਾਉਣ ਦੇ ਫੈਸਲੇ ਬਾਰੇ ਦੱਸਣ ਦੀ ਜਾਣਕਾਰੀ ਦਿੱਤੀ ਸੀ। 30 ਨਵੰਬਰ 2022 ਦੀ ਸ਼ਾਮ ਸਾਢੇ 4 ਵਜੇ DGP ਪ੍ਰਵੀਰ ਰੰਜਨ ਨੇ ਚੀਫ ਸੈਕਟਰੀ ਪੰਜਾਬ ਨੂੰ IPS ਕੁਲਦੀਪ ਚਹਿਲ ਨਾਲ ਸਬੰਧਤ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਤੋਂ ਨਵਾਂ ਪੈਨਲ ਭੇਜਣ ਦੀ ਬੇਨਤੀ ਵੀ ਕੀਤੀ। ਯੂਟੀ ਪ੍ਰਸ਼ਾਸਕ ਦੇ ਐਡਵਾਈਜ਼ਰ ਨੇ ਵੀ ਚੀਫ ਸੈਕਟਰੀ ਤੋਂ ਪੈਨਲ ਮੰਗਿਆ।IPS ਕੁਲਦੀਪ ਚਹਿਲ ਨੂੰ SSP ਯੂਟੀ ਦੀ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੇ ਮਾਮਲੇ ਵਿੱਚ ਪੰਜਾਬ ਗਵਰਨਰ ਬੀ.ਐੱਲ. ਪੁਰੋਹਿਤ ਨੇ CM ਪੰਜਾਬ ਤੋਂ ਪਹਿਲਾਂ ਕੋਈ ਗੱਲਬਾਤ ਨਹੀਂ ਕੀਤੀ ਸੀ। ਗਵਰਨਰ ਨੇ ਇਸ ਦਾ ਕਾਰਨ CM ਦੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਬਿਜ਼ੀ ਹੋਣਾ ਦੱਸਿਆ ਸੀ, ਜਦਕਿ CM ਮਾਨ ਨੇ ਚੰਡੀਗੜ੍ਹ ਦੇ ਕਾਰਜਕਾਰੀ SSP ਯੂਟੀ ਦੀ ਜ਼ਿੰਮੇਵਾਰੀ ਹਰਿਆਣਾ ਕੈਡਰ ਦੀ IPS ਮਨੀਸ਼ਾ ਚੌਧਰੀ ਨੂੰ ਸੌਂਪੇ ਜਾਣ ‘ਤੇ ਚਿੰਤਾ ਜ਼ਾਹਿਰ ਕੀਤੀ ਸੀ। CM ਭਗਵੰਤ ਮਾਨ ਨੇ ਪੰਜਾਬ ਦੇ ਹੱਕ ਨੂੰ ਅਣਗੌਲਿਆਂ ਕੀਤੇ ਜਾਣ ‘ਤੇ ਪੰਜਾਬ ਗਵਰਨਰ ਬੀ.ਐੱਲ. ਪੁਰੋਹਿਤ ਤੋਂ ਇਲਾਵਾ ਗ੍ਰਹਿ ਮੰਤਰਾਲਾ ਨੂੰ ਵੀ ਲੈਟਰ ਲਿਖਿਆ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਯੂਟੀ ਪ੍ਰਸ਼ਾਸਨ ਨੂੰ 3 IPS ਅਧਿਕਾਰੀਆਂ ਦੇ ਨਾਂ ਦਾ ਇੱਕ ਪੈਨਲ ਭੇਜਿਆ। ਇਸ ਵਿੱਚ ਮੋਹਾਲੀ ਦੇ SSP, IPS ਡਾ. ਦੀਪਕ ਗਰਗ, ਡਾ. ਚੌਧਰੀ ਅਤੇ ਭਾਗੀਰਥ ਸਿੰਘ ਮੀਣਾ ਦੇ ਨਾਂ ਸ਼ਾਮਲ ਹਨ।CM ਭਗਵੰਤ ਮਾਨ ਨੇ ਪੰਜਾਬ ਦੇ ਹੱਕ ਨੂੰ ਅਣਗੌਲਿਆਂ ਕੀਤੇ ਜਾਣ ‘ਤੇ ਪੰਜਾਬ ਗਵਰਨਰ ਬੀ.ਐੱਲ. ਪੁਰੋਹਿਤ ਤੋਂ ਇਲਾਵਾ ਗ੍ਰਹਿ ਮੰਤਰਾਲਾ ਨੂੰ ਵੀ ਚਿੱਠੀ ਲਿਖੀ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਯੂਟੀ ਪ੍ਰਸ਼ਾਸਨ ਨੂੰ 3 IPS ਅਧਿਕਾਰੀਆਂ ਦੇ ਨਾਂ ਦਾ ਇੱਕ ਪੈਨਲ ਭੇਜਿਆ। ਇਸ ਵਿੱਚ ਮੋਹਾਲੀ ਦੇ SSP, IPS ਡਾ. ਦੀਪਕ ਗਰਗ, ਡਾ. ਅਖਿਲ ਚੌਧਰੀ ਅਤੇ ਭਾਗੀਰਥ ਸਿੰਘ ਮੀਣਾ ਦੇ ਨਾਂ ਸ਼ਾਮਲ ਹਨ।

Leave a Reply

Your email address will not be published. Required fields are marked *