ਫਗਵਾੜਾ ਵਿੱਖੇ  2 ਲੱਖ ਰੁਪਏ ਦੀ ਰਾਸ਼ੀ ਮੰਗਣ ਵਾਲਾ  K9 ਚੈਨਲ ਦਾ ਪੱਤਰਕਾਰ ਚੜ੍ਹਿਆ ਪੁਲਿਸ ਹੱਥੇ

ਪੱਤਰਕਾਰਤਾ ਲੋਕਤੰਤਰ ਦਾ ਉਹ ਚੋਥਾ ਥੰਮ ਹੈ ਜੋ ਕਿ ਬੇਇਨਸਾਫੇ ਲੋਕਾਂ ਨੂੰ ਇਨਸਾਫ ਦਿਵਾਉਣ ਤੋਂ ਇਲਾਵਾ ਸਿੰਚਾਈ ਨੂੰ ਦੁਨੀਆਂ ਅੱਗੇ ਰੱਖ ਕੇ ਆਪਣੀ ਡਿਊਟੀ ਖਾਬੂਬੀ ਨਿਭਾਉਦਾ ਹੈ ਪਰ ਕੱੁਝ ਅਜਿਹੇ ਪੱਤਰਕਾਰ ਵੀ ਹਨ ਜੋ ਕਿ ਲੋਕਾਂ ਦੀਆਂ ਵੀਡਿਓ ਬਣਾ ਕੇ ਸੋਸ਼ਲ ਮਿਡੀਆ ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਉਨਾਂ ਨੂੰ ਬਲੈਕਮੇਲ ਕਰਕੇ ਪੱਤਰਕਾਰਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡਦੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਸੋਸ਼ਲ ਮਿਡੀਆ ਤੇ ਚੱਲਣ ਵਾਲੇ ਕੇ. 9 ਨਿਊਜ ਚੈਨਲ ਦੇ ਪੱਤਰਕਾਰ ਦਾ। ਜਿਸ ਨੂੰ ਥਾਣਾ ਸਤਨਾਮ ਪੁਰਾ ਦੀ ਪੁਲਿਸ ਨੇ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਮਾਮਲਾ ਦਰਜ਼ ਕਰਕੇ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਇਸ ਮੋਕੇ ਗੱਲਬਾਤ ਕਰਦਿਆ ਡੀ.ਐੱਸ.ਪੀ ਫਗਵਾੜਾ ਨੇ ਦੱਸਿਆ ਕਿ ਥਾਣਾ ਸਤਨਾਮਪੁਰਾ ਦੇ ਐੱਸ.ਐੱਚ.ਓ ਜਤਿੰਦਰ ਸਿੰਘ ਦੀ ਅਗਵਾਈ ਹੇਠ ਏ.ਐੱਸ.ਆਈ ਮਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਹਦੀਆਬਾਦ ਫਗਵਾੜਾ ਵਿਖੇ ਨਾਕਬੰਦੀ ਕੀਤੀ ਹੋਈ ਸੀ ਕਿ ਇਸ ਦੋਰਾਨ ਗਗਨਦੀਪ ਸਿੰਘ ਪੱੁਤਰ ਫਕੀਰ ਚੰਦ ਵਾਸੀ ਪਿੰਡ ਸੰਗੋਵਾਲ ਜਿਲਾ ਜਲੰਧਰ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਕੇ-9 ਨਿਊਜ ਚੈਨਲ ਦੇ ਪੱਤਰਕਾਰ ਅਸ਼ੋਕ ਕੁਮਾਰ ਵਾਸੀ ਸਤਨਾਮਪੁਰਾ ਫਗਵਾੜਾ ਨੇ ਉਸ ਨੂੰ ਫੋਨ ਕਾਲ ਕਰਕੇ ਕਿਹਾ ਕਿ ਉੁਹ ਗੈਰ ਕਾਨੂੰਨੀ ਧੰਦਾਂ ਕਰਦਾ ਹੈ ਤੇ ਉਸ ਦੀ ਇੱਕ ਵੀਡਿਓ ਉਸ ਕੋਲ ਮਜੋੂਦ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਪੱਤਰਕਾਰ ਅਸ਼ੋਕ ਕੁਮਾਰ ਨੇ ਉਸ ਵਿਅਕਤੀ ਨੂੰ ਉਕਤ ਖਬਰ ਰੁਕਵਾਉਣ ਦੀ ਏਵਜ਼ 2 ਲੱਖ ਰੁਪਏ ਦੀ ਮੰਗ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀ ਦੇ ਬਿਆਨਾ ਦੇ ਅਧਾਰ ਤੇ ਪੱਤਰਕਾਰ ਅਸ਼ੋਕ ਕੁਮਾਰ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਉਸ ਨੂੰ ਗ੍ਰਿਫਤਾਰ ਕਰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੁਲਿਸ ਨੇ ਉਕਤ ਪੱਤਰਕਾਰ ਪਾਸੋਂ 9 ਹਜਾਰ ਰੁਪਏ ਦੀ ਨਗਦੀ ਅਤੇ 2 ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ।

Leave a Reply

Your email address will not be published. Required fields are marked *