ਕੜਾਕੇ ਦੀ ਠੰਡ ਉਤੋਂ ਪੈ ਰਹੀ ਸੰਘਣੀ ਧੰੁਦ ਹਰ ਇਨਸਾਨ ਨੂੰ ਕੰਬਣੀ ਛੇੜ ਰਹੀ ਹੈ। ਇਸ ਕੜਾਕੇ ਦੀ ਠੰਡ ਵਿੱਚ ਅਤੇ ਪੈ ਰਹੀ ਧੁੰਦ ਵਿੱਚ ਹਰ ਇਨਸਾਨ ਆਪਣੇ ਕਮਰੇ ਵਿੱਚ ਜਿੱਥੇ ਰਜਾਈ ‘ਚ ਵੜ੍ਹ ਕੇ ਨਿੱਘ ਮਾਣ ਰਿਹਾ ਹੈ ੳੇੁਥੇ ਹੀ ਇੱਕ ਅਜਿਹਾ ਨੌਜ਼ਵਾਨ ਹੈ ਫਗਵਾੜਾ ਦਾ ਵਸਨੀਕ ਨਾਮੀ ਸਮਾਜ ਸੇਵਿਕ ਜਤਿੰਦਰ ਬੋਬੀ ਜਿਸ ਨੇ ਸਮਾਜ ਸੇਵਾ ਦੇ ਕੰਮਾਂ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। ਕਿਸੇ ਸ਼ਾਇਰ ਦੀਆਂ ਲਿਖੀਆ ਇਹ ਸਤਰਾਂ ਨਿਕਲਾ ਥਾ ਇਕੱਲਾ ਹੀ ਮੰਜਿਲ ਕੀ ਤਲਾਸ਼ ਮੇਂ, ਜੈਸੇ ਜੈਸੇ ਬੜਤਾ ਗਿਆ ਕਾਫਲਾ ਵੀ ਬੜਤਾ ਗਿਆ, ਜੀ ਹਾਂ ਇਹ ਸਤਰਾਂ ਬਿਲਕੁੱਲ ਹੀ ਸਹੀ ਢੁਕਡੀਆ ਹਨ ਸਮਾਜ ਸੇਵੀ ਜਤਿੰਦਰ ਕੁਮਾਰ ਬੋਬੀ ਤੇ, ਜਿਸ ਨੇ ਕੱੁਝ ਕੁ ਸਾਥੀਆਂ ਨਾਲ ਅਗਾਜ ਕੀਤਾ ਸੀ ਅਰਦਾਸ ਵੈਲਫੇਅਰ ਸੁਸਾਇਟੀ ਦਾ ਜਿਸ ਦੇ ਮਾਧਿਅਮ ਰਾਹੀ ਅੱਜ ਜਤਿੰਦਰ ਬੋਬੀ ਨੇ ਅਜਿਹੇ ਸਮਾਜ ਭਲਾਈ ਦੇ ਕੰਮ ਸ਼ੁਰੂ ਕੀਤੇ ਜੋ ਕਿ ਇੱਕ ਮਿਸਾਲ ਹੈ ਜਿਸ ਕਾਰਨ ਹਰ ਕੋਈ ਇਸ ਸੁਸਾਇਟੀ ਨਾਲ ਜੁੜ ਕੇ ਆਪਣੇ ਆਪ ਨੂੰ ਵੱਡਭਾਗਾ ਸਮਝ ਰਿਹਾ ਹੈ। ਜਤਿੰਦਰ ਕੁਮਾਰ ਬੋਬੀ ਵੱਲੋਂ ਜਿੱਥੇ ਸੈਕੜਿਆਂ ਦੀ ਤਦਾਦ ਵਿੱਚ ਮਹਿਲਾਵਾਂ ਨੂੰ ਪੈਨਸ਼ਨ ਅਤੇ ਰਾਸ਼ਨ ਦੇਣ ਦਾ ਕਾਰਜ ਸ਼ੁਰੂ ਕੀਤਾ ਗਿਆ ਸੀ ਉਥੇ ਹੀ ਜਰੂਰਤਮੰਦ ਲੋਕਾਂ ਨੂੰ ਸਸਤਾ ਇਲਾਜ ਮਹੱੁਈਆ ਕਰਵਾਉਣ ਲਈ ਅਰਦਾਸ ਲੈਵੋਅਟਰੀ ਵੀ ਖੋਲੀ ਗਈ ਹੈ। ਇੱਥੇ ਹੀ ਬਸ ਨਹੀ ਹੁਣ ਜਤਿੰਦਰ ਕੁਮਾਰ ਬੋਬੀ ਨੇ ਆਪਣੀਆਂ ਸਾਥੀਆਂ ਨਾਲ ਮਿਲ ਰਾਤ ਦੇ ਹਨੇਰੇ ਵਿੱਚ ਕੜਕਦੀ ਠੰਡ ਵਿੱਚ ਸੜਕਾਂ ਤੇ ਸੋ ਰਹੇ ਲੋਕਾਂ ਉਪਰ ਕੰਬਲ ਪਾ ਕੇ ਉਨਾਂ ਨੂੰ ਠੰਡ ਤੋਂ ਬਚਾਉਣ ਦਾ ਉਪਰਾਲਾ ਕਰ ਰਹੇ ਹਨ। ਹੋਰਨਾਂ ਲੋਕਾਂ ਲਈ ਪ੍ਰੇਰਨਾ ਦਾ ਸੋ੍ਰਤ ਸਬਣੇ ਜਤਿੰਦਰ ਕੁਮਾਰ ਬੋਬੀ ਨੇ ਦੱਸਿਆ ਕਿ ਸਰਦੀਆਂ ਦੇ ਮੋਸਮ ਨੂੰ ਮੱੁਖ ਰੱਖਦਿਆ ਜਰੂਰਤਮੰਦ ਲੋਕਾਂ ਤੱਕ ਕੰਬਲ ਦੀ ਸੇਵਾ ਕਰਨ ਵਾਲੇ ਉਨਾਂ ਦੇ ਸਾਥੀ ਪ੍ਰਵਾਸੀ ਭਾਰਤੀ ਲਵ ਦੀ ਬਦੋਲਤ ਹੀ ਇਹ ਕਾਰਜ ਨੇਪੜੇ ਚੜ੍ਹਿਆ ਹੈ। ਉਨਾਂ ਕਿਹਾ ਕਿ ਉਹ ਰੋਜਾਨਾ ਹੀ ਜਿੱਥੇ ਰਾਤ ਨੂੰ ਕੰਬਲ ਵੰਡਣ ਦੀ ਸੇਵਾ ਕਰਦੇ ਹਨ ਉਥੇ ਹੀ ਹਰ ਸ਼ੁਕਰਵਾਰ ਨੂੰ ਦਫਤਰ ਵਿਖੇ ਜਰੂਰਤਮੰਦਾਂ ਨੂੰ ਕੰਬਲ ਦੇਣ ਦੇ ਨਾਲ ਨਾਲ ਉਨਾਂ ਦੇ ਖਾਣ ਪੀਣ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ। ਉਨਾਂ ਸਾਰੇ ਹੀ ਪ੍ਰਵਾਸੀ ਭਾਰਤੀਆਂ ਦਾ ਇਸ ਕਾਰਜ ਲਈ ਤਹਿ ਦਿਲੋਂ ਧੰਨਵਾਦ ਕੀਤਾ। ਜਤਿੰਦਰ ਬੋਬੀ ਦਾ ਕਹਿਣਾ ਹੈ ਸਮਾਜ ਸੇਵੀ ਸੰਸਥਾਂ ਤਾਂ ਬਹੁਤ ਹੀ ਸਮਾਜ ਭਲਾਈ ਦਾ ਕੰਮ ਕਰਦੀਆਂ ਹਨ ਪਰ ਸਰਕਾਰਾਂ ਤਾਂ ਸਿਰਫ ਸਿਰਫ ਲਾਰੇ ਹੀ ਲਾਉਦੀਆਂ ਹਨ ਤੇ ਸਰਕਾਰਾਂ ਦੀ ਮੱਦਦ ਤੋਂ ਬਿਨਾਂ ਹੀ ਇਸ ਕਾਰਜ ਨੂੰ ਨੇਪੜੇ ਚਾੜਣ ਵਿੱਚ ਵਿਸ਼ਵਾਸ਼ ਰੱਖਦੇ ਹਨ। ਹੋਰਨਾ ਨੌਜ਼ਵਾਨਾਂ ਨੂੰ ਸੇਧ ਦਿੰਦੇ ਹੋਏ ਬੋਬੀ ਨੇ ਕਿਹਾ ਕਿ ਉਹ ਵੀ ਹੋਰਨਾ ਕੰਮਾਂ ਵਿੱਚ ਪੈਸਾ ਲਗਾਉਣ ਦੀ ਬਜਾਏ ਸਮਾਜ ਸੇਵਾ ਦੇ ਕੰਮਾਂ ਵਿੱਚ ਯੋਗਦਾਨ ਜਰੂਰ ਪਾਉਣ ਤਾਂ ਜੋ ਇਹੋ ਜਿਹੇ ਲੋਕਾਂ ਦਾ ਭਲਾ ਹੋ ਸਕੇ। ਸਮਾਜ ਦੇ ਕੰਮਾਂ ਵਿੱਚ ਇੱਕ ਲੜੀ ਹੋਰ ਜੋੜਦੇ ਹੋਏ ਜਤਿੰਦਰ ਕੁਮਾਰ ਬੋਬੀ ਦਾ ਕਹਿਣਾ ਹੈ ਕਿ ਨਵੇਂ ਸਾਲ ਦੇ ਮੌਕੇ ਤੇ ਬਹੁਤ ਜਲਦ ਹੀ ਇੱਕ ਆਈਲੈਟਸ ਸੈਂਟਰ ਖੋਲਿਆ ਜਾ ਰਿਹਾ ਹੈ ਜਿਸ ਵਿੱਚ ਹਰ ਕਿਸੇ ਲੜਕੇ ਲੜਕੀ ਨੂੰ ਸਸਤੇ ਰੇਟ ਤੇ ਆਈਲੇਟਸ ਕਰਵਾਈ ਜਾਵੇਗੀ ਤਾਂ ਜੋ ਉਹ ਵੀ ਆਪਣੇ ਪੈਰਾਂ ਤੇ ਖੜੇ ਹੋ ਸਕਣ॥ ਅਰਦਾਸ ਵੈਲਫੇਅਰ ਸੁਸਾਸਿਟੀ ਤਾਂ ਆਪਣਾ ਇਹ ਕਾਰਜ ਬਾਖੂਬੀ ਨਿਭਾ ਰਹੀ ਹੈ ਪਰ ਲੋੜ ਹੈ ਅਸੀ ਵੀ ਇਸ ਸੰਸਥਾਂ ਨਾਲ ਮਿਲ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਹੋਰ ਯੋਗਦਾਨ ਪਾਈਏ ਤਾਂ ਜੋ ਇਹੋ ਜਿਹੇ ਜਰੂਰਤਮੰਦ ਲੋਕਾਂ ਦੀ ਸੇਵਾ ਕਰਕੇ ਉਨਾਂ ਨੂੰ ਇਸ ਕਾਬਿਲ ਬਣਾ ਦਈਏ ਤਾਂ ਜੋ ਉਹ ਵੀ ਅੱਗੇ ਜਾ ਕੇ ਸਮਾਜ ਸੇਵਾ ਦੇ ਕਾਰਜ ਕਰਕੇ ਸੁਸਾਇਟੀ ਦਾ ਨਾਂ ਇਤਿਹਾਸ ਦੇ ਸਨਿਹਰੀ ਅੱਖਰਾਂ ਵਿੱਚ ਦਰਜ ਕਰਵਾ ਸਕਣ।