ਬੀਤੇ ਦਿਨੀ ਜਿਲਾ ਨਵਾਂ ਸ਼ਹਿਰ ਦੇ ਸ਼ਹਿਰ ਬੰਗਾ ਵਿਖੇ ਜੱਖੂ ਗੈਸ ੲੰਜੇਸੀ ਵਿੱਚ ਸਿਲੰਡਰ ਦੀ ਡਿਲੀਵਰੀ ਕਰਨ ਵਾਲੇ ਵਿਅਕਤੀ ਦਾ ਬੇਰਹਿਮੀ ਨਾਲ ਹੋਏ ਕਤਲ ਦੇ ਮਾਮਲੇ ਨੂੰ ਜਿਲਾ ਨਵਾਂ ਸ਼ਹਿਰ ਦੀ ਪੁਲਿਸ ਨੇ ਸੁਲਝਾ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਿਕਰਯੋਗ ਹੈ ਕਿ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਐੱਸ.ਪੀ ਜਾਂਚ ਮੁਕੇਸ਼ ਕੁਮਾਰ, ਡੀ.ਐੱਸ.ਪੀ ਡੀ ਹਰਸ਼ਪ੍ਰੀਤ ਸਿੰਘ, ਡੀ.ਐੱਸ.ਪੀ ਐੱਚ.ਐਂਡ ਐੱਫ ਸੁਰਿੰਦਰ ਚਾਂਦ ਅਤੇ ਡੀ.ਐੱਸ.ਪੀ ਬੰਗਾ ਸਰਵਨ ਸਿੰਘ ਬੱਲ ਦੀ ਅਗਵਾਈ ਵਿੱਚ ਕਥਿਤ ਮੁਲਜਮਾਂ ਦੀ ਭਾਲ ਲਈ ਟੀਮਾਂ ਗਠਿਤ ਕੀਤੀਆ ਗਈਆ ਸਨ। ਇਸ ਮੋਕੇ ਗੱਲਬਾਤ ਕਰਦਿਆ ਆਈ.ਜੀ ਲੁਧਿਆਣਾ ਰੇਂਜ ਕੋਸਤੁਭ ਸ਼ਰਮਾਂ ਅਤੇ ਐੱਸ.ਐੱਸ.ਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲਿਸ ਨੇ ਵਾਰਦਾਤ ਦੇ ਨਜਦੀਕ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੂਟੇਜ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਜਦੋਂ ਡੂੰਘਾਈ ਨਾਲ ਪੱੁਛ ਕੀਤੀ ਅਤੇ ਟੈਕਨੀਕਲ ਤਰੀਕੇ ਨਾਲ ਕੇਸ ਦੇ ਮੁਲਾਜਮਾਂ ਨੂੰ ਟਰੇਸ ਕਰਨ ਲਈ ਉਪਰਾਲੇ ਕੀਤੇ। ਜਿਸ ਦੇ ਸਾਰਥਿਕ ਨਤੀਜੇ ਵੱਜੋ ਇਸ ਵਾਰਦਾਤ ਵਿੱਚ ਸ਼ਾਮਲ 2 ਕਥਿਤ ਮੁਲਜਮਾਂ ਰਣਜੀਤ ਕੁਮਾਰ ਪੱੁਤਰ ਬਲਿਹਾਰ ਚੰਦ ਵਾਸੀ ਪਿੰਡ ਜਿੰਦੋਵਾਲ ਅਤੇ ਹਰੀਚੰਦ ਪੱੁਤਰ ਨਰਾਇਣ ਦਾਸ ਵਾਸੀ ਪਿੰਡ ਬਘੋਰਾ ਹਾਲ ਵਾਸੀ ਗੋਲਾ ਪਾਰਕ ਬੰਗਾ ਨੂੰ ਗ੍ਰਿਫਤਾਰ ਕੀਤਾ। ਉਨਾਂ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤਿਆ ਦਾਤ, ਮ੍ਰਿਤਕਾ ਪਾਸੋਂ ਲੱੁਟੀ 16 ਹਜਾਰ 620 ਰੁਪਏ ਦੀ ਰਕਮ ਅਤੇ ਮੋਬਾਇਲ ਫੋਨ ਤੋਂ ਇਲਾਵਾ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਲੱੁਟ ਖੋਹ ਦੀ ਨੀਅਤ ਨਾਲ ਦਿੱਤਾ ਹੈ। ਫਿਲਹਾਲ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।