ਮੁਹਾਲੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਦੋ ਫਰਜ਼ੀ ਗੈਂਗਸਟਰਾਂ ਨੂੰ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਮੁਹਾਲੀ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਵੱਲੋਂ ਕਾਬੂ ਕੀਤੇ ਗਏ ਗੈਂਗਸਟਰ ਫੋਨ ਕਰਕੇ ਫਿਰੌਤੀ ਦੀ ਮੰਗ ਕਰਦੇ ਸੀ। ਦੱਸ ਦਈਏ ਕਿ ਦੋਵੇਂ ਗੈਂਗਸਟਰ 30 ਲੱਖ ਦੀ ਫਿਰੌਤੀ ਲੈਣ ਦੇ ਲਈ ਆਏ ਸੀ ਅਤੇ ਉਸ ਸਮੇਂ ਹੀ ਮੁਹਾਲੀ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਦੀ ਟੀਮ ਨੇ ਨਕਲੀ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਟੀਮ ਨੇ ਫਰਜੀ਼ ਗੈਂਗਸਟਰਾਂ ਨੂੰ ਮੁਹਾਲੇ ਦੇ ਵੇਰਕਾ ਚੌਂਕ ਤੋਂ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਇਕ ਮੁਲਜ਼ਮ ਚੰਡੀਗੜ੍ਹ ਮਲੋਆ ਅਤੇ ਇੱਕ ਸ੍ਰੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਦੋਵੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਫਿਰੌਤੀ ਮੰਗਦੇ ਸੀ।