ਪੰਜਾਬ ਪੁਲਿਚ ਚ ਫਗਵਾੜਾ ਵਿਖੇ ਐੱਸ.ਐੱਚ.ੳ ਸਿਟੀ ਅਮਨਦੀਪ ਨਾਹਰ ਦੇ ਨਾਲ ਬਤੌਰ ਗਨਮੈਨ ਡਿਊਟੀ ਨਿਭਾ ਰਹੇ ਕਾਂਸਟੇਬਲ ਕੁਲਦੀਪ ਸਿੰਘ ਉਰਫ ਕਮਲ ਬਾਜਵਾ ਦੀ ਬੀਤੀ ਰਾਤ ਲੁਟੇਰਿਆਂ ਨਾਲ ਹੋਈ ਮੁਠਭੇੜ ਤੋਂ ਬਾਅਦ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਜਿਸਦੀ ਮੌਤ ਦੀ ਖਬਰ ਮਿਲਦੇ ਸਾਰ ਹੀ ਜਿੱਥੇ ਪੂਰੇ ਪੁਲਿਸ ਪ੍ਰਸ਼ਾਸਨ ਵਿੱਚ ਸੋਗ ਦੀ ਲਹਰ ਦੋੜ ਗਈ ਉੱਥੇ ਹੀ ਫਗਵਾੜਾ ਸ਼ਹਿਰ ਵੀ ਗਮ ਵਿੱਚ ਡੁੱਬ ਗਿਆ।ਕਮਲ ਬਾਜਵਾ ਦੀ ਹੋਈ ਇਸ ਬੇਵਕਤੀ ਮੌਤ ਤੇ ਜਿੱਥੇ ਹਰ ਕੋਈ ਦੱੁਖ ਦਾ ਪ੍ਰਗਟਾਵਾ ਕਰ ਰਿਹਾ ਹੈ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਟਵੀਟ ਕਰਦੇ ਕਮਲ ਬਾਜਵਾ ਦੀ ਡਿਊਟੀ ਦੌਰਾਨ ਹੋਈ ਮੌਤ ਤੇ ਉਸਦੀ ਬਹਾਦੁਰੀ ਨੂੰ ਸਲਾਮ ਕਰਦੇ ਹੋਏ ਉਸਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਰਾਸ਼ੀ ਜਿਸ ਵਿੱਚ 1 ਕਰੋੜ ਗਰਾਂਟ ਅਤੇ 1 ਕਰੋੜ ਇੰਸ਼ੋਰੈਂਸ ਦਾ ਦੇਣ ਦਾ ਐਲਾਨ ਕੀਤਾ ਹੈ।