ਹੁਸ਼ਿਆਰਪੁਰ , 21 ਮਈ (ਦਲਜੀਤ ਅਜਨੋਹਾ) – ਹੁਸ਼ਿਆਰਪੁਰ ਬਸ ਸਟੈਂਡ ਦੇ ਸਫਾਈ ਕਰਮਚਾਰੀ ਪਿਛਲੇ ਤਿੰਨ ਮਹੀਨਿਆ ਤੋਂ ਤਨਖਾਹਾਂ ਲੈਣ ਲਈ ਜੱਦੋਂ ਜਹਿਦ ਕਰ ਰਹੇ ਹਨ।ਆਖਿਰਕਾਰ ਸਫਾਈ ਕਰਮਚਾਰੀਆਂ ਦੇ ਸਬਰ ਦਾ ਬੰਨ੍ਹ ਅੱਜ ਟੁੱਟ ਹੀ ਗਿਆ ਜਿਨ੍ਹਾਂ ਨੇ ਇਲਾਕੇ ਭਰ ਤੋਂ ਕੂੜਾ ਕਰਕਟ ਲਿਆ ਕੇ ਬਸ ਸਟੈਂਡ ਦੇ ਕਾਊਂਟਰਾਂ ਉੱਪਰ ਖਿਲਾਰ ਦਿੱਤਾ। ਇਸ ਮੌਕੇ ਸਮੂਹ ਸਫਾਈ ਕਰਮਚਾਰੀਆ ਨੇ ਪੰਜਾਬ ਸਰਕਾਰ ਅਤੇ ਬਸ ਸਟੈਂਡ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆ ਜਲਦ ਤੋਂ ਜਲਦ ਉਨ੍ਹਾਂ ਦੀਆਂ ਤਨਖਾਹਾਂ ਦੇਣ ਦੀ ਮੰਗ ਕੀਤੀ।