ਇਸ ਵਾਰ ਦਿੱਲੀ ’ਚ ਗਣਤੰਤਰ ਦਿਵਸ ਦੀ ਪਰੇਡ ’ਚ ਪੰਜਾਬ ਦੀ ਝਾਕੀ ਦੇਖਣ ਨੂੰ ਨਹੀਂ ਮਿਲੇਗੀ। ਦੱਸ ਦਈਏ ਕਿ ਇਸ ਵਾਰ ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਰੱਖਿਆ ਮੰਤਰਾਲੇ ਵੱਲੋਂ ਇਸ ਸਬੰਧੀ ਲਿਸਟ ਵੀ ਜਾਰੀ ਕੀਤੀ ਗਈ ਹੈ। ਜਿਸ ਮੁਤਾਬਿਕ 23 ਝਾਕੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸ ’ਚ 17 ਸੂਬੇ ਤੇ ਯੂਟੀ ਸਣੇ 6 ਮੰਤਰਾਲੇ ਸ਼ਾਮਲ ਹਨ। ਪਰ ਇਸ ’ਚ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਿਕ 26 ਜਨਵਰੀ ਦੀ ਪਰੇਡ ’ਚ ਹਰਿਆਣਾ, ਉੱਤਰਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਉੱਤਰਾਖੰਡ ਤਾਮਿਲਨਾਡੂ, ਅਸਾਮ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼ ਤੇ ਗੁਜਰਾਤ ਦੀ ਝਾਕੀ ਨਿਕਲੇਗੀ। ਪਰ ਇਸ ਵਾਰ ਪੰਜਾਬ ਸਣੇ ਰਾਜਸਥਾਨ ਛੱਤੀਸਗੜ੍ਹ ਅਤੇ ਹਿਮਚਾਲ ਪ੍ਰਦੇਸ਼ ਦੀ ਝਾਕੀ ਦੇਖਣ ਨੂੰ ਨਹੀਂ ਮਿਲੇਗੀ।