ਫਗਵਾੜਾ ਦੇ ਮਹੱੁਲਾ ਪਲਾਹੀ ਗੇਟ ਵਿਖੇ ਦੇਰ ਉਸ ਸਮੇਂ ਦਹਿਸ਼ਤ ਦਾ ਮਾਹੋਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ 2 ਹਮਲਾਵਰਾਂ ਨੇ ਇੱਕ ਦੁਕਾਨਦਾਰ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਜਖਮੀ ਨੌਜ਼ਵਾਨ ਦੀ ਪਹਿਚਾਣ ਸੰਜੇ ਸਚਦੇਵਾ ਪੱੁਤਰ ਸੁਦੇਸ਼ ਸਚਦੇਵਾ ਵਾਸੀ ਪਲਾਹੀ ਗੇਟ ਵੱਜੋਂ ਹੋਈ ਹੈ। ਜਖਮੀ ਨੌਜ਼ਵਾਨ ਆਪਣੇ ਘਰ ਦੇ ਨਜਦੀਕ ਸਚਦੇਵਾ ਕੰਨਫੈਕਸ਼ਨਰੀ ਅਤੇ ਵੈਸਟਨ ਯੂਨੀਅਨ ਦਾ ਕੰਮ ਕਰਦਾ ਸੀ। ਮੌਕੇ ਤੇ ਮਜੋੁਦ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਜਦੋਂ ਦੁਕਾਨ ਦੇ ਨਜਦੀਕ ਤੋਂ ਹੀ ਲੰਘ ਰਿਹਾ ਸੀ ਤਾਂ ਪੀੜਤ ਨੌਜ਼ਵਾਨ ਆਪਣੀ ਦੁਕਾਨ ਦਾ ਸਮਾਨ ਦੁਕਾਨ ਰੱਖ ਰਿਹਾ ਸੀ ਤਾਂ ਇੰਨੇ ਚਿਰ ਨੂੰ ਮੋਟਰਸਾਈਕਲ ਸਵਾਰ 2 ਨੌਜ਼ਵਾਨ ਆਏ ਤੇ ਉਸ ਨੌਜ਼ਵਾਨ ਦੇ ਗੋਲੀ ਮਾਰ ਕੇ ਫਰਾਰ ਹੋ ਗਏ। ਉਧਰ ਅੰਬੇਡਕਰ ਸੈਨਾ ਮੂਲਨਿਵਾਸੀ ਪੰਜਾਬ ਦੇ ਪ੍ਰਧਾਨ ਹਰਭਜਨ ਸੁੰਮਨ ਨੇ ਦੱਸਿਆ ਕਿ ਉਹ ਜਦੋਂ ਰਾਤ ਨੂੰ ਸੈਰ ਕਰਨ ਕਰਨ ਨਿਕਲਿਆ ਤਾਂ ਉਨਾਂ ਨੂੰ ਪਤਾ ਲੱਗਾ ਕਿ ਭੁਲਾਰਾਈ ਰੋਡ ਨਜਦੀਕ ਸਬਜੀ ਮੰਡੀ ਕੋਲ ਮੋਟਰਸਾਈਕਲ ਸਵਾਰ 2 ਨੌਜ਼ਵਾਨ ਇੱਕ ਦੁਕਾਨਦਾਰ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਜਖਮੀ ਨੌਜ਼ਵਾਨ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਜਲੰਧਰ ਦੇ ਜੋਹਲ ਹਸਪਤਾਲ ਵਿਖੇ ਲੈ ਗਏ। ਉਨਾਂ ਦੱਸਿਆ ਕਿ ਇਲਾਕੇ ਵਿੱਚ ਇਸ ਤਰਾਂ ਦੀਆਂ ਵਾਰਦਾਤਾਂ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੋਲ ਹੈ। ਉਨਾਂ ਪੁਲਿਸ ਪ੍ਰਸ਼ਾਸ਼ਨ ਪਾਸੋ ਮੰਗ ਕੀਤੀ ਕਿ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਧਰ ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਐੱਸ.ਪੀ ਫਗਵਾੜਾ ਮੁਖਤਿਆਰ ਰਾਏ, ਡੀ.ਐੱਸ.ਪੀ ਜਸਪ੍ਰੀਤ ਸਿੰਘ ਅਤੇ ਥਾਣਾ ਸਿਟੀ ਦੇ ਐੱਸ.ਐੱਚ.ਓ ਅਮਨਦੀਪ ਨਾਹਰ ਭਾਰੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਘਟਨਾ ਵਾਲੀ ਥਾਂ ਦਾ ਦੋਰਾ ਕੀਤਾ ਤੇ ਘਟਨਾ ਸਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ। ਇਸ ਦੋਰਾਨ ਥਾਣਾ ਸਿਟੀ ਦੇ ਐੱਸ.ਐੱਚ.ਓ ਅਮਨਦੀਪ ਨਾਹਰ ਨੇ ਮੌਕੇ ਤੋਂ ਹਮਲਾਵਰਾਂ ਵਲੋਂ ਚਲਾਈ ਗਈ ਗੋਲੀ ਦਾ ਖੋਲ ਵੀ ਬਰਾਮਦ ਕੀਤਾ। ਉਕਤ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਚੱਪੇ ਚੱਪੇ ਤੇ ਨਾਕਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਤੇਜ ਕਰ ਦਿੱਤੀ ਗਈ। ਇਸ ਮੋਕੇ ਗੱਲਬਾਤ ਕਰਦਿਆ ਥਾਣਾ ਸਿਟੀ ਦੇ ਮੁਖੀ ਅਮਨਦੀਪ ਨਾਹਰ ਨੇ ਕਿਹਾ ਕਿ ਪੁਲਿਸ ਵੱਲੋਂ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ ਖੰਗਾਲੇ ਜਾ ਰਹੇ ਹਨ ਤੇ ਦੋਸ਼ੀਆਂ ਦੀ ਭਾਲ ਤੇਜ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਪੀੜਤ ਨੌਜ਼ਵਾਨ ਦੇ ਬਿਆਨਾਂ ਦੇ ਅਧਾਰ ਤੇ ਹੀ ਮਾਮਲਾ ਦਰਜ਼ ਕਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।