ਪੰਜਾਬੀਆਂ ਨੂੰ ਵੱਡੀ ਸੌਗਾਤ, CM ਮਾਨ ਤੇ ਕੇਜਰੀਵਾਲ ਨੇ 400 ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ 400 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ। ਜਿਨ੍ਹਾਂ ਦੀ ਹੁਣ ਗਿਣਤੀ ਵੱਧ ਕੇ 500 ਹੋ ਗਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਦੱਸ ਦੇਈਏ ਕਿ ਇਸ ਪੰਜਾਬ ਵਿੱਚ ਪਹਿਲਾਂ 100 ਮੁਹੱਲਾ ਕਲੀਨਿਕ ਖੋਲ੍ਹੇ ਗਏ ਸਨ, ਜਿਨ੍ਹਾਂ ਦਾ ਵਧੀਆ ਪ੍ਰਦਰਸ਼ਨ ਦੇਖਦੇ ਹੋਏ CM ਮਾਨ ਵੱਲੋਂ 400 ਹੋਰ ਮੁਹੱਲਾ ਕਲੀਨਿਕ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ। ਉਨ੍ਹਾਂ ਵੱਲੋਂ 15 ਅਗਸਤ 2022 ਨੂੰ 100 ਕਲੀਨਿਕ ਖੋਲ੍ਹੇ ਗਏ ਸਨ ਬਾਕੀ ਦੇ 400 ਦੀ ਸ਼ੁਰੂਆਤ ਅੱਜ ਅੰਮ੍ਰਿਤਸਰ ਤੋਂ ਕੀਤੀ ਗਈ ਹੈ। 400 ਨਵੇਂ ਮੁਹੱਲਾ ਕਲੀਨਿਕਾਂ ਵਿੱਚ ਮਾਨਸਾ ਵਿੱਚ 8, ਫਰੀਦਕੋਟ ‘ਚ 8, ਮਲੇਰਕੋਟਲਾ ‘ਚ 5, ਪਟਿਆਲਾ ‘ਚ 35, ਹੁਸ਼ਿਆਰਪੁਰ ‘ਚ 35, ਲੁਧਿਆਣਾ ‘ਚ 34, ਜਲੰਧਰ ‘ਚ 32, ਅੰਮ੍ਰਿਤਸਰ ‘ਚ 30, ਗੁਰਦਾਸਪੁਰ ‘ਚ 30, ਫਾਜ਼ਿਲਕਾ ‘ਚ 21, ਫਤਿਹਗੜ੍ਹ ਸਾਹਿਬ ‘ਚ 16, ਬਠਿੰਡਾ ‘ਚ 16, ਮੁਕਤਸਰ ਸਾਹਿਬ ‘ਚ 16, ਫਿਰੋਜ਼ਪੁਰ ‘ਚ 16, ਮੋਹਾਲੀ ‘ਚ 14, ਸੰਗਰੂਰ ‘ਚ 14, ਕਪੂਰਥਲਾ ‘ਚ 14, ਰੂਪਨਗਰ ‘ਚ 13, ਤਰਨਤਾਰਨ ‘ਚ 11, ਪਠਾਨਕੋਟ ‘ਚ 10, ਨਵਾਂਸ਼ਹਿਰ ‘ਚ 10 ਤੇ ਮੋਗਾ ‘ਚ 9 ਸ਼ਾਮਲ ਹਨ। ਇਨ੍ਹਾਂ ਮੁਹੱਲਾ ਕਲੀਨਿਕ ਵਿੱਚ 41 ਤਰ੍ਹਾਂ ਦੇ ਟੈਸਟ ਫ੍ਰੀ ਹੋਣਗੇ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 100 ਮੁਹੱਲਾ ਕਲੀਨਿਕ ਪ੍ਰੀਖਣ ਦੇ ਲਈ ਖੋਲ੍ਹੇ ਗਏ ਤੇ ਉਹ ਸਫ਼ਲ ਰਹੇ। ਇਸ ਲਈ 400 ਨਵੇਂ ਮੁਹੱਲਾ ਕਲੀਨਿਕ ਦਿੱਤੇ ਜਾ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਲੇ ਹੋਰ ਸਰਕਾਰੀ ਨੌਕਰੀਆਂ ਉਪਲੱਬਧ ਕਰਵਾਈਆਂ ਜਾਣਗੀਆਂ। ਕੇਜਰੀਵਾਲ ਨੇ ਕਿਹਾ ਕਿ ਅਸੀਂ ਇੱਕ ਨਵੀਂ ਸਕੀਮ ਲੈ ਕੇ ਆਵਾਂਗੇ। ਜਿਸ ਨਾਲ ਰਾਸ਼ਨ ਤੋਂ ਲੈ ਕੇ ਪੈਨਸ਼ਨ ਤੱਕ ਤੁਹਾਡੇ ਘਰ ਆਵੇਗੀ। ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ

Leave a Reply

Your email address will not be published. Required fields are marked *