ਕਪੂਰਥਲਾ ਜ਼ਿਲ੍ਹੇ ‘ਚ ਕੈਮਿਸਟਾਂ ਨੂੰ Salt paracetamol ਤੇ Azithromycin ਡਾਕਟਰ ਦੀ ਪਰਚੀ ਤੋਂ ਬਿਨ੍ਹਾਂ ਨਾ ਵੇਚਣ ਦੇ ਹੁਕਮ

ਕਪੂਰਥਲਾ, 22 ਮਈ – ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਜਾਰੀ ਪੱਤਰ ਅਨੁਸਾਰ ਕਪੂਰਥਲਾ ਜ਼ਿਲ੍ਹੇ ਵਿਚ ਕੈਮਿਸਟਾਂ ਨੂੰ Salt paracetamol, ਇਸ ਨਾਲ ਸਬੰਧਿਤ ਦਵਾਈਆ ਅਤੇ Azithromycin ਤੇ ਇਸ ਨਾਲ ਸਬੰਧਿਤ ਦਵਾਈਆਂ ਡਾਕਟਰ ਦੀ ਪਰਚੀ ਤੋਂ ਬਿਨ੍ਹਾਂ ਨਾ ਵੇਚਣ ਦੇ ਹੁਕਮ ਦਿੱਤੇ ਗਏ ਹਨ। ਇਹ ਦਵਾਈਆਂ ਵੇਚਣ ‘ਤੇ ਖਰੀਦਦਾਰ ਦਾ ਰਿਕਾਰਡ ਵੀ ਰੱਖਣਾ ਹੋਵੇਗਾ। ਇਹ ਫੈਸਲਾ ਕੋਵਿਡ ਪਾਜ਼ੀਟਿਵ ਕੇਸਾਂ ਵਿਚ ਆਪਣੇ ਪੱਧਰ ‘ਤੇ ਇਨ੍ਹਾਂ ਦਵਾਈਆਂ ਦੀ ਬੇਲੋੜੀ ਵਰਤੋਂ ਕਾਰਨ ਸਿਹਤ ਦੇ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਲਿਆ ਗਿਆ ਹੈ।

Leave a Reply

Your email address will not be published. Required fields are marked *