ਫਗਵਾੜਾ ਦੇ ਨਿਊ ਮਾਡਲ ਟਾਊਨ ਵਿਖੇ ਇਕ ਜੱਜ ਸਾਹਿਬਾ ਦੀ ਕੋਠੀ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਕੋਠੀ ਦੇ ਮਾਲਕ ਮੁਨੀਸ਼ ਕੁਮਾਰ ਚੱਢਾ ਪੁੱਤਰ ਰਮੇਸ਼ ਕੁਮਾਰ ਚੱਢਾ ਵਾਸੀ ਹਰਗੋਬਿੰਦ ਨਗਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਨੇ ਆਪਣੀ ਕੋਠੀ ਜੋ ਕਿ ਨਿਊ ਮਾਡਲ ਟਾਊਨ ਹੈ ਉਸ ਨੂੰ ਮਾਣਯੋਗ ਜੱਜ ਸਾਹਿਬਾ ਨੂੰ ਕਿਰਾਏ ਤੇ ਦਿੱਤਾ ਹੋਇਆ ਸੀ ਪਿਛਲੇ ਦੋ ਸਾਲ ਤੋਂ ਉਹ ਉਥੇ ਰਹਿ ਰਹੇ ਨੇ ਜੋ ਕਿ ਦਸੰਬਰ 2022 ਨੂੰ ਛੁੱਟੀ ਕੱਟਣ ਦੇ ਲਈ ਕੋਠੀ ਨੂੰ ਬੰਦ ਕਰ ਕੇ ਗਏ ਹੋਏ ਸਨ ਮਾਣਯੋਗ ਜੱਜ ਸਾਹਿਬਾ ਦੇ ਗੰਨਮੈਨ ਤੇ ASI ਰਛਪਾਲ ਸਿੰਘ ਉਹਨਾਂ ਨੂੰ 30 ਜਨਵਰੀ 2023 ਨੂੰ ਫੋਨ ਕਰਕੇ ਦੱਸਿਆ ਕਿ ਕੋਠੀ ਦੇ ਅੰਦਰ ਉਨ੍ਹਾਂ ਨੂੰ ਕੁਝ ਗੜਬੜ ਲਗਦੀ ਹੈ ਜਦੋਂ ਉਨ੍ਹਾਂ ਵੱਲੋਂ ਮੌਕੇ ਤੇ ਜਾ ਕੇ ਵੇਖਿਆ ਗਿਆ ਤਾਂ ਕੋਠੀ ਦੇ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਪਤਾ ਲੱਗਾ ਕਿ ਉਥੋਂ 3 ਸਲੰਡਰ 3 ਐਲ ਸੀ ਡੀ ਮਾਰਕਾ sony company ਪੈਨਾਸੋਨਿਕ ਅਤੇ ਸੈਮਸੰਗ ਕੰਪਨੀ ਦੀਆਂ ਸੀ ਇਸ ਦੇ ਨਾਲ ਹੀ ਸਿਲਵਰ ਜੁuਲਰੀ ਜਿਸ ਦੀ ਕੀਮਤ ਲੱਗਭਗ 50 ਹਜ਼ਾਰ ਰੁਪਏ ਹੈ 2 ਮੀਟਰ ਅਤੇ ਸਾਰੇ ਬਾਥਰੂਮਾਂ ਅਤੇ ਰਸੋਈ ਦਾ ਸਾਰਾ ਸਾਮਾਨ DVR ਪ੍ਰਿੰਟਰ ਮੇਕਅਪ ਦਾ ਸਮਾਨ ਦਸ ਹਜ਼ਾਰ ਰੁਪਏ ਬੱਚਿਆਂ ਦੇ ਕੱਪੜੇ 3 ਘੜੀਆਂ 1 mobile phone ਦੋ ਇਨਵੇਟਰ ਤੇ ਹੋਰ ਘਰ ਦਾ ਸਾਮਾਨ ਚੋਰੀ ਹੋ ਚੁੱਕਾ ਹੈ ਥਾਣਾ ਸਿਟੀ ਪੁਲਸ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ