ਇੱਕ ਮੰਦਭਾਗੇ ਘਟਨਾਕ੍ਰਮ ਵਿੱਚ, ਐਂਬੂਲੈਂਸ ਦੇ ਟ੍ਰੈਫ਼ਿਕ ਜਾਮ ਵਿੱਚ ਫ਼ਸ ਜਾਣ ਕਾਰਨ ਇਸ ਰਾਹੀਂ ਹਸਪਤਾਲ ਲਿਜਾਈ ਜਾ ਰਹੀ ਡੇਢ ਸਾਲ ਦੀ ਮਾਸੂਮ ਬੱਚੀ ਦੀ ਬੱਚੀ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਨੇਲਮੰਗਲਾ – ਗੋਰੇਗੁੰਟੇਪਾਲਿਆ ਜੰਕਸ਼ਨ ‘ਤੇ ਵਾਪਰਿਆ। ਬੱਚੀ ਨੂੰ ਇਲਾਜ ਲਈ ਹਸਨ ਤੋਂ ਬੈਂਗਲੁਰੂ ਦੇ ਨਿਮਹੰਸ ਵਜੋਂ ਜਾਣੇ ਜਾਂਦੇ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ, ਪਰ ਆਵਾਜਾਈ ਵਿੱਚ ਆਈ ਰੁਕਾਵਟ ਕਾਰਨ ਲਗਭਗ 20 ਮਿੰਟ ਦੀ ਦੇਰੀ ਕਰਕੇ ਸੰਸਥਾ ਨੂੰ ਜਾਂਦੇ ਸਮੇਂ ਰਸਤੇ ‘ਚ ਉਸ ਦੀ ਮੌਤ ਹੋ ਗਈ। ਟ੍ਰੈਫ਼ਿਕ ਜਾਮ ‘ਚ ਫ਼ਸੀ ਐਂਬੂਲੈਂਸ ਦਾ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਗਿਆ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਵਿੱਚ, ਚਾਮਰਾਜਨਗਰ ਜ਼ਿਲ੍ਹੇ ਦੇ ਡੋਡਾਨੇ ਪਿੰਡ ਦੇ ਇੱਕ 62 ਸਾਲਾ ਵਿਅਕਤੀ ਨੂੰ ਐਂਬੂਲੈਂਸ ਨਾ ਹੋਣ ਕਾਰਨ ਪਿੰਡ ਵਾਸੀਆਂ ਦੁਆਰਾ 10 ਕਿਲੋਮੀਟਰ ਦੂਰ ਹਸਪਤਾਲ ਇੱਕ ਕੰਮ ਚਲਾਊ ਸਟ੍ਰੈਚਰ ‘ਤੇ ਲਿਜਾਣਾ ਪਿਆ। ਮਰੀਜ਼ ਨੂੰ ਸਾਹ ਲੈਣ ‘ਚ ਮੁਸ਼ਕਿਲ ਸੀ ਅਤੇ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਸੀ। ਹਾਲਾਂਕਿ, ਬੈਂਗਲੁਰੂ ਟ੍ਰੈਫ਼ਿਕ ਪੁਲਿਸ ਨੇ ਪਿਛਲੇ ਮਹੀਨੇ ਸਿਗਨਲ ਲਾਈਟਾਂ ਖਰੀਦਣ ਲਈ ਮਨਜ਼ੂਰੀ ਪ੍ਰਾਪਤ ਕੀਤੀ ਸੀ, ਜਿਸ ਨਾਲ ਭੀੜ-ਭੜੱਕੇ ਦੇ ਸਮੇਂ ਐਂਬੂਲੈਂਸਾਂ ਨੂੰ ਟ੍ਰੈਫ਼ਿਕ ਜਾਮ ਤੋਂ ਲੰਘਾਇਆ ਜਾ ਸਕਦਾ ਹੈ।