ਅਦਾਕਾਰ ਤੋਂ ਕਾਰਕੁੰਨ ਬਣੇ ਦੀਪ ਸਿੱਧੂ ਦੀ ਮੌਤ ਨੂੰ ਸਾਲ ਪੂਰਾ ਹੋਣ ਵਾਲਾ ਹੈ, ਉਸਤੋਂ ਪਹਿਲਾਂ ਹੀ ਉਸ ਦਿਨ ਹਾਦਸੇ ਦਰਮਿਆਨ ਦੀਪ ਸਿੱਧੂ ਦੇ ਨਾਲ ਬੈਠੀ ਉਨ੍ਹਾਂ ਦੀ ਮਹਿਲਾ ਮਿੱਤਰ ਨੇ ਅਦਾਕਾਰ ਦੀ ਮੌਤ ਦਾ ਰਾਜ਼ ਲੋਕਾਂ ਸਾਹਮਣੇ ਰੱਖਿਆ ਹੈ। ਦੱਸ ਦੇਈਏ ਕਿ ਰੀਨਾ ਰਾਏ ਹਾਦਸੇ ਵਾਲੀ ਰਾਤ ਦੀਪ ਸਿੱਧੂ ਦੇ ਨਾਲ ਹੀ ਸੀ ਅਤੇ ਉਹ ਇਸ ਹਾਦਸੇ ‘ਚ ਵਾਲ ਵਾਲ ਬਚ ਗਈ ਸੀ। ਹੁਣ ਜਾਕੇ ਰੀਨਾ ਰਾਏ ਨੇ ਆਪਣੇ ਅਧਿਕਾਰਿਤ ਯੂਟਿਊਬ ਚੈਨਲ ‘ਤੇ ਉਸ ਰਾਤ ਦੀ ਸਾਰੀ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ। ਇਨ੍ਹਾਂ ਹੀ ਨਹੀਂ ਰੀਨਾ ਰਾਏ ਨੇ ਦੀਪ ਸਿੱਧੂ ਦੀ ਪਤਨੀ ਵਾਰੇ ਵੀ ਵੱਡੇ ਖੁਲਾਸੇ ਕੀਤੇ ਹਨ। ਉਸਦਾ ਕਹਿਣਾ ਕਿ ਦੀਪ ਸਿੱਧੂ ਤੇ ਉਸਦੀ ਪਤਨੀ ਸਾਲ 2011 ਵਿਚ ਹੀ ਇੱਕ ਦੂਜੇ ਤੋਂ ਅਲਗ ਹੋ ਗਏ ਸਨ ਪਰ ਜਾਇਦਾਦ ਦੇ ਲਾਲਚ ਕਰਕੇ ਦੀਪ ਦੀ ਪਤਨੀ ਉਸਦੇ ਨਾਲ ਸੀ ਤੇ ਹਿੱਸੇ ਦੀ ਡਿਮਾਂਡ ਨੂੰ ਲੈਕੇ ਸਿੱਧੂ ਨੂੰ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਸੀ। ਰੀਨਾ ਦਾ ਕਹਿਣਾ ਕਿ ਦੀਪ ਸਿੱਧੂ ਦੀ ਮੌਤ ਮਹਿਜ਼ ਇੱਕ ਹਾਦਸਾ ਸੀ ਤੇ ਹੋਰ ਕੁਝ ਨਹੀਂ। ਉਸ ਦਾ ਕਹਿਣਾ ਕਿ ਗੱਡੀ ਦੀ ਸਪੀਡ ਬਹੁਤ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ ਅਤੇ ਇਸ ਦੇ ਨਾਲ ਹੀ ਰੀਨਾ ਨੇ ਦੀਪ ਸਿੱਧੂ ਦੇ ਭਰਾ ‘ਤੇ ਵੀ ਇਸ ਮਾਮਲੇ ਨੂੰ ਲੈਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਹੈ।