ਵਿਵਾਦਾਂ ‘ਚ ਘਿਰੇ ਸਾਬਕਾ CM ਚੰਨੀ, ਦਸਤਾਰ ‘ਤੇ ਹਿਮਾਚਲੀ ਟੋਪੀ ਰੱਖਣ ਦਾ ਸਿੱਖ ਸੰਗਠਨਾਂ ਵੱਲੋਂ ਵਿਰੋਧ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਉਨ੍ਹਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਚੰਨੀ ਹੁਣੇ ਜਿਹੇ ਹਿਮਾਚਲ ਦੌਰੇ ‘ਤੇ ਸਨ। ਇਥੇ ਉਨ੍ਹਾਂ ਦੀ ਮੁਲਾਕਾਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਹੋਈ। ਇਸ ਦੌਰਾਨ CM ਸੁੱਖੀ ਵੱਲੋਂ ਚੰਨੀ ਦੇ ਸਨਮਾਨ ਲਈ ਉਨ੍ਹਾਂ ਨੂੰ ਸ਼ਾਲ ਤੇ ਟੋਪੀ ਪਹਿਨਾਈ ਗਈ ਪਰ ਚੰਨੀ ਨੇ ਹਿਮਾਚਲੀ ਟੋਪੀ ਦਸਤਾਰ ਦੇ ਉੁਪਰ ਰੱਖ ਲਈ। ਇਸ ਦੇ ਬਾਅਦ ਮਾਮਲੇ ਨੇ ਧਾਰਮਿਕ ਰੰਗ ਲੈ ਲਿਾ ਤੇ ਸਿੱਖ ਸੰਗਠਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਚੰਨੀ ਦੀ ਇਕ ਕਥਿਤ ਵੀਡੀਓ ਰਿਕਾਰਡਿੰਗ ਵੀ ਵਾਇਰਲ ਹੋ ਰਹੀ ਹੈ। ਇਸ ਵਿਚ ਉਨ੍ਹਾਂ ਦੀ ਗੱਲਬਾਤ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਤੋਂ ਦਵਿੰਦਰ ਸਿੰਘ ਨਾਲ ਹੋ ਰਹੀ ਹੈ। ਇਸ ਵਿਚ ਚੰਨੀ ਨੇ ਦਸਤਾਰ ‘ਤੇ ਹਿਮਾਚਲੀ ਟੋਪੀ ਰੱਖਣ ਦੇ ਮਾਮਲੇ ‘ਤੇ ਸਵਾਲ ਕੀਤਾ ਗਿਆ। ਚੰਨੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੇ ਸਨਮਾਨ ਲਈ ਅਜਿਹਾ ਕੀਤਾ ਗਿਆ ਸੀ ਤੇ ਮੈਂ ਉਤਾਰ ਦਿੱਤੀ ਸੀ। ਚੰਨੀ ਇਸ ਮਾਮਲੇ ‘ਤੇ ਮਾਫੀ ਮੰਗਦੇ ਹੋਏ ਸੁਣਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਨਮਾਨ ਕਰਨ ਵਾਲਿਆਂ ਨੂੰ ਇਹ ਨਹੀਂ ਪਤਾ ਸੀ ਕਿ ਦਸਤਾਰ ‘ਤੇ ਟੋਪੀ ਨਹੀਂ ਰੱਖਣੀ ਹੈ। ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਸੰਗਤ ਤੋਂ ਮਾਫੀ ਮੰਗਣ ਦੀ ਗੱਲ ਕਹੀ ਗਈ, ਜਿਸ ਦੇ ਜਵਾਬ ਵਿਚ ਚੰਨੀ ਨੇ ਕਿਹਾ ਕਿ ਉਹ ਜਥੇਦਾਰ ਕੋਲ ਜਾ ਕੇ ਮਾਫੀ ਮੰਗਣਗੇ।ਚੰਨੀ ਦੇ ਦਸਤਾਰ ‘ਤੇ ਹਿਮਾਚਲੀ ਟੋਪੀ ਰੱਖਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੇ ਵੀ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ਇਸ ਨੂੰ ਸਿੱਖ ਪ੍ਰੰਪਰਾ ਦਾ ਉਲੰਘਣ ਦੱਸਿਆ ਤੇ ਮਾਫੀ ਮੰਗਣ ਦੀ ਗੱਲ ਕਹੀ।

Leave a Reply

Your email address will not be published. Required fields are marked *