ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਸਵੇਰੇ ਹੀ ਪਾਕਿਸਤਾਨੀ ਤਸਕਰਾਂ ਦੀ ਹੈਰੋਇਨ ਤੇ ਹਥਿਆਰ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮਯਾਬ ਕਰ ਦਿੱਤਾ। ਗੁਰਦਾਸਪੁਰ ਵਿਚ ਪਾਕਿ ਤਸਕਰਾਂ ਨੇ ਪਾਈਪ ਜ਼ਰੀਏ ਫੇਸਿੰਗ ਪਾਰ ਕਰਵਾਉਂਦੇ ਹੋਏ ਖੇਪ ਨੂੰ ਭਾਰਤੀ ਸਰਹੱਦ ਵਿਚ ਭੇਜਣ ਦੀ ਕੋਸ਼ਿਸ਼ ਕੀਤੀ ਪਰ ਜਵਾਨਾਂ ਨੇ ਇਸ ਨੂੰ ਅਸਫਲ ਕਰ ਦਿੱਤਾ। ਘਟਨਾ ਗੁਰਦਾਸਪੁਰ ਸੈਕਟਰ ਅਧੀਨ ਆਉਂਦੇ ਬੀਓਪੀ ਡੀਬੀਐੱਨ ਸ਼ਿਕਾਰ ਦੀ ਹੈ। ਸਵੇਰੇ ਬੀਐੱਸਐੱਫ ਜਵਾਨ ਗਸ਼ਤ ਕਰ ਰਹੇ ਸਨ। ਇਸ ਦੌਰਾਨ ਹਲਕ ਧੁੰਦ ਵਿਚ 5.30 ਵਜੇ ਜਵਾਨਾਂ ਨੂੰ ਸਰਹੱਦ ‘ਤੇ ਹਲਚਲ ਦੇਖਣ ਨੂੰ ਮਿਲੀ। ਜਵਾਨ ਉਸੇ ਸਮੇਂ ਅਲਰਟ ਹੋ ਗਏ ਜਿਸ ਦੇ ਬਾਅਦ ਪਾਕਿ ਤਸਕਰ ਆਪਣੀ ਸਰਹੱਦ ਵੱਲ ਭੱਜ ਗਏ ਪਰ ਆਪਣੇ ਨਾਲ ਲਿਆਂਦੀ ਖੇਪ ਉਥੇ ਹੀ ਛੱਡ ਗਏ। ਜਵਾਨਾਂ ਨੇ ਜਦੋਂ ਸਰਚ ਮੁਹਿੰਮ ਚਲਾਈ ਤਾਂ ਉਥੋਂ 12 ਫੁੱਟ ਲੰਬੀ ਪਾਈਪ ਸੀ ਜਿਸ ਜ਼ਰੀਏ ਹੈਰੋਇਨ ਦੀ ਖੇਪ ਨੂੰ ਪਾਰ ਕਰਵਾਇਆ ਜਾ ਰਿਹਾ ਸੀ। ਲੰਬੇ ਕੱਪੜੇ ਵਿਚ ਖੇਪ ਨੂੰ ਲਪੇਟਿਆ ਗਿਆ। ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚੋਂ 20 ਪੈਕੇਟ ਹੈਰੋਇਨ, 2 ਪਿਸਤੌਲਾਂ ਇਕ ਮੇਡ ਇਨ ਟਰਕੀ ਤੇ ਦੂਜੀ ਮੇਡ ਇਨ ਚਾਈਨਾ, 6 ਮੈਗਜ਼ੀਨ ਤੇ 242 ਰਾਊਂਡ ਗੋਲੀਆਂ ਵੀ ਬਰਾਮਦ ਕਰ ਲਈਆਂ।