ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਗਲਵਾਰ ਪੰਜਾਬ ਬਜਟ 2023 ਦੀ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਮਾਨ ਕੈਬਨਿਟ ਵੱਲੋਂ 3 ਮਾਰਚ ਨੂੰ ਬਜਟ ਸੈਸ਼ਨ ਸ਼ੁਰੂ ਕਰਨ ‘ਤੇ ਮੋਹਰ ਲਗਾ ਦਿੱਤੀ ਗਈ ਹੈ। ਜਦਕਿ ਬਜਟ 10 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਇਸ ਵਾਰ ਪੰਜਾਬ ਸਰਕਾਰ ਦਾ ਬਜਟ 2023 ਦੋ ਪੜਾਵਾਂ ਵਿੱਚ ਹੋਵੇਗਾ, ਜਿਸ ਤਹਿਤ ਪਹਿਲਾ ਪੜਾਅ 3 ਮਾਰਚ ਨੂੰ ਸ਼ੁਰੂ ਹੋਵੇਗਾ ਅਤੇ ਇਸ ਦਿਨ ਹੀ ਰਾਜਪਾਲ ਪੰਜਾਬ ਭਾਸ਼ਣ ਦੇਣਗੇ, ਜਦਕਿ 10 ਮਾਰਚ ਨੂੰ ਮਾਨ ਸਰਕਾਰ ਬਜਟ ਪੇਸ਼ ਕਰੇਗੀ, ਜਿਸ ਦਾ ਕੇਂਦਰ ਸਰਕਾਰ ਦੇ ਬਜਟ ਤੋਂ ਬਾਅਦ ਪੰਜਾਬ ਵਾਸੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਜਿਕਰਯੋਗ ਹੈ ਕਿ ਪੰਜਾਬ ਬਜਟ ਦੇ ਵਿਚਕਾਰ ਜੀ20 ਸੰਮੇਲਨ ਵੀ ਹੋਵੇਗਾ। ਪੰਜਾਬ ਸਰਕਾਰ ਦੇ ਐਲਾਨ ਅਨੁਸਾਰ ਬਜਟ ਦਾ ਪਹਿਲਾ ਪੜਾਅ 3 ਮਾਰਚ ਤੋਂ ਸ਼ੁਰੂ ਹੋ ਕੇ 11 ਮਾਰਚ ਤੱਕ ਹੋਵੇਗਾ, ਜਦਕਿ ਦੂਜਾ ਪੜਾਅ 22 ਮਾਰਚ ਤੋਂ 24 ਮਾਰਚ ਤੱਕ ਹੋਵੇਗਾ।