ਦਿੱਲੀ ‘ਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਮੇਅਰ ਦੇ ਅਹੁਦੇ ‘ਤੇ ਜਿੱਤ ਹਾਸਲ ਕੀਤੀ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਹੋਈ ਵੋਟਿੰਗ ‘ਚ ‘ਆਪ’ ਦੀ ਸ਼ੈਲੀ ਓਬਰਾਏ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ ਹਰਾਇਆ। ਚੋਣ ਵਿੱਚ ਕੁੱਲ 241 ਕੌਂਸਲਰਾਂ ਨੇ ਵੋਟ ਪਾਈ। ‘ਆਪ’ ਦੀ ਸ਼ੈਲੀ ਓਬਰਾਏ ਨੂੰ 150 ਤੇ ਭਾਜਪਾ ਦੀ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ ਹਨ। ਦੱਸ ਦਈਏ ਕਿ ਦਿੱਲੀ ਦੇ ਮੇਅਰ ਦੀ ਚੋਣ ਦੀਆਂ ਤਿੰਨ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਬੁੱਧਵਾਰ ਨੂੰ ਨਗਰ ਨਿਗਮ ਹਾਊਸ ਦੀ ਬੈਠਕ ‘ਚ ਇਸ ਅਹੁਦੇ ਲਈ ਵੋਟਿੰਗ ਹੋਈ। ‘ਆਪ’ ਨੇ 4 ਦਸੰਬਰ ਨੂੰ ਹੋਈਆਂ ਐਮਸੀਡੀ ਚੋਣਾਂ ‘ਚ 134 ਵਾਰਡਾਂ ‘ਤੇ ਜਿੱਤ ਹਾਸਲ ਕੀਤੀ ਸੀ, ਜਿਸ ਨਾਲ ਨਗਰ ਨਿਗਮ ‘ਚ ਭਾਜਪਾ ਦੇ 15 ਸਾਲ ਪੁਰਾਣੇ ਸ਼ਾਸਨ ਨੂੰ ਖਤਮ ਕਰ ਦਿੱਤਾ ਸੀ। ਭਾਜਪਾ 104 ਵਾਰਡਾਂ ਵਿਚ ਜਿੱਤ ਨਾਲ ਦੂਜੇ ਸਥਾਨ ’ਤੇ ਰਹੀ। 250 ਮੈਂਬਰੀ ਨਿਗਮ ਹਾਊਸ ਵਿਚ ਕਾਂਗਰਸ ਨੇ ਨੌਂ ਸੀਟਾਂ ਜਿੱਤੀਆਂ ਸਨ।