DGP ਨੇ ਥਾਣੇ ‘ਤੇ ਕਬਜ਼ੇ ਦੀ ਜਾਂਚ ਦੇ ਦਿੱਤੇ ਹੁਕਮ, ਅੰਮ੍ਰਿਤਪਾਲ ਦੀ ਧਮਕੀ-‘ਕਾਰਵਾਈ ਹੋਈ ਤਾਂ ਦੁਬਾਰਾ ਕਰਾਂਗੇ ਪ੍ਰਦਰਸ਼ਨ’

ਅਜਨਾਲਾ ਪੁਲਿਸ ਥਾਣੇ ‘ਤੇ ਹੋਈ ਕਬਜ਼ਾ ਦੀ ਘਟਨਾ ਦੇ 24 ਘੰਟਿਆਂ ਬਾਅਦ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਂਚ ਕਰਕੇ ਕਾਰਵਾਈ ਦੀ ਗੱਲ ਕਹੀ ਹੈ ਜਿਸ ‘ਤੇ ‘ਵਾਰਿਸ ਪੰਜਾਬ ਦੇ’ ਜਥੇਦਾਰ ਅੰਮ੍ਰਿਤਪਾਲ ਨੇ ਇਕ ਵਾਰ ਫਿਰ ਡੀਜੀਪੀ ਨੂੰ ਅਜਿਹੀ ਘਟਨਾ ਦੁਬਾਰਾ ਹੋਣ ਦੀ ਧਮਕੀ ਦੇ ਦਿੱਤੀ ਹੈ। ਜੇਲ੍ਹ ਤੋਂ ਛੁੱਟਣ ਦੇ ਬਾਅਦ ਲਵਪ੍ਰੀਤ ਸਿੰਘ ਤੂਫਾਨ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਸੀ। ਦੇਰ ਰਾਤ ਅੰਮ੍ਰਿਤਪਾਲ ਸਿੰਘ ਵੀ ਗੋਲਡਨ ਟੈਂਪਲ ਮੱਥਾ ਟੇਕਣ ਪਹੁੰਚ ਗਿਆ। ਡੀਜੀਪੀ ਦੇ ਕਾਰਵਾਈ ਕਰਨ ਦੇ ਬਿਆਨ ‘ਤੇ ਅੰਮ੍ਰਿਤਪਾਲ ਸਿੰਘ ਭੜਕ ਗਿਆ। ਅੰਮ੍ਰਿਤਪਾਲ ਨੇ ਕਿਹਾ ਕਿ ਕਾਰਵਾਈ ਕਿਸ ਗੱਲ ਦੀ ਕਰਨੀ ਹੈ। ਇਕ ਬੇਕਸੂਰ ਬੰਦਾ ਜੇਲ੍ਹ ਵਿਚ ਸੀ, ਉਸ ਨੂੰ ਛੁਡਾਇਆ ਗਿਆ ਹੈ। ਉਸ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ, ਕਾਰਵਾਈ ਕਿਸ ਨੇ ਕਰਨੀ ਹੈ। ਡੀਜੀਪੀ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਡੀਜੀਪੀ ਦੇ ਵੀਡੀਓਗ੍ਰਾਫੀ ‘ਤੇ ਐਕਸ਼ਨ ਲੈਣ ਵਾਲੀ ਗੱਲ ‘ਤੇ ਅੰਮ੍ਰਿਤਪਾਲ ਸਿੰਘ ਭੜਕ ਗਿਆ। ਅੰਮ੍ਰਿਤਪਾਲ ਸਿੰਘ ਨੇ ਡੀਜੀਪੀ ਨੂੰ ਫਿਰ ਤੋਂ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਵੀਡੀਓਗ੍ਰਾਫੀ ‘ਤੇ ਐੈਕਸ਼ਨ ਲਿਆ ਗਿਆ ਤਾਂ ਦੁਬਾਰਾ ਪ੍ਰਦਰਸ਼ਨ ਹੋਣਗੇ, ਦੁਬਾਰਾ ਇਹ ਹਾਲਾਤ ਪੈਦਾ ਹੋਣਗੇ। ਇਸ ਤੋਂ ਚੰਗਾ ਹੈ ਕਿ ਮਾਮਲੇ ਨੂੰ ਬੰਦ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਘਟਨਾ ਦੇ 24 ਘੰਟਿਆਂ ਬਾਅਦ ਆਪਣਾ ਪੱਖ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦਾ ਆਤਮਬਲ ਪੂਰੀ ਤਰ੍ਹਾਂ ਤੋਂ ਬਰਕਰਾਰ ਹੈ। ਵੀਰਵਾਰ ਨੂੰ ਵਾਪਰੀ ਘਟਨਾ ਦੀ ਜਾਂਚ ਹੋ ਰਹੀ ਹੈ। ਜ਼ਖਮੀ ਐੱਸਪੀ ਜੁਗਰਾਜ ਸਿੰਘ ਤੇ ਹੋਰ ਜ਼ਖਮੀ ਪੁਲਿਸ ਮੁਲਾਜ਼ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾਵੇਗਾ।

Leave a Reply

Your email address will not be published. Required fields are marked *