ਭਾਰਤ ਵਿਚ ਵੱਡੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਅੱਤਵਾਦੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। NIA ਤੋਂ ਇਨਪੁਟ ਮਿਲਣ ਤੋਂ ਬਾਅਦ ਸਰਗਰਮ ਹੋਈ ਇੰਦੌਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਸਰਫਰਾਜ਼ ਮੈਨਨ ਨੂੰ ਹਿਰਾਸਤ ‘ਚ ਲੈ ਲਿਆ ਹੈ। ਦੱਸ ਦਈਏ ਕਿ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮੁੰਬਈ ਪੁਲਿਸ ਨੂੰ ਚੌਕਸ ਕਰਦਿਆਂ ਸ਼ਹਿਰ ਵਿਚ ‘ਖਤਰਨਾਕ ਵਿਅਕਤੀ’ (dangerous man) ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਜਿਸ ਨੂੰ ਪਾਕਿਸਤਾਨ, ਚੀਨ ਅਤੇ ਹਾਂਗਕਾਂਗ ਵਿੱਚ ਸਿਖਲਾਈ ਦਿੱਤੀ ਗਈ ਹੈ। ਮਹਾਰਾਸ਼ਟਰ ਏਟੀਐਸ ਅਤੇ ਐਨਆਈਏ ਦੀ ਟੀਮ ਜਲਦੀ ਹੀ ਉਸ ਤੋਂ ਪੁੱਛਗਿੱਛ ਕਰੇਗੀ। ਜਾਂਚ ਏਜੰਸੀਆਂ ਸਰਫਰਾਜ਼ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੀਆਂ ਕਿ ਉਸ ਦੀ ਕੀ ਯੋਜਨਾ ਸੀ ਅਤੇ ਇਸ ਸਾਜ਼ਿਸ਼ ਵਿਚ ਕੌਣ-ਕੌਣ ਸ਼ਾਮਲ ਸਨ। ਸਰਫਰਾਜ਼ ਮੈਨਨ ‘ਤੇ ਪਾਕਿਸਤਾਨ, ਚੀਨ ਅਤੇ ਹਾਂਗਕਾਂਗ ‘ਚ ਟ੍ਰੇਨਿੰਗ ਲੈਣ ਦਾ ਵੀ ਦੋਸ਼ ਹੈ। ਅਜਿਹੇ ‘ਚ ਸਰਫਰਾਜ਼ ਤੋਂ ਪੁੱਛਗਿੱਛ ‘ਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਫਿਲਹਾਲ ਇੰਦੌਰ ਪੁਲਿਸ ਦੇ ਖੁਫੀਆ ਵਿਭਾਗ ਦੀ ਟੀਮ ਸ਼ੱਕੀ ਅੱਤਵਾਦੀ ਤੋਂ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਮੁੰਬਈ ਪੁਲਿਸ ਨੂੰ ਕੁਝ ਦਿਨ ਪਹਿਲਾਂ ਐੱਨਆਈਏ ਤੋਂ ਇਸ ਬਾਰੇ ਈਮੇਲ ਮਿਲੀ ਸੀ, ਜਿਸ ਵਿੱਚ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਸਰਫ਼ਰਾਜ਼ ਮੈਮਨ ਵਜੋਂ ਪਛਾਣਿਆ ਗਿਆ ਵਿਅਕਤੀ ਅਮਨ-ਕਾਨੂੰਨ ਦੀ ਸਥਿਤੀ ਲਈ ਗੰਭੀਰ ਖਤਰਾ ਹੋ ਸਕਦਾ ਹੈ ਤੇ ਉਹ ਹੁਣ ਮੁੰਬਈ ਪਹੁੰਚ ਗਿਆ ਹੈ। ਉਹ ਖ਼ਤਰਨਾਕ ਹੈ। ਏਜੰਸੀ ਨੇ ਉਸ ਦਾ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਵੀ ਮੁੰਬਈ ਪੁਲਿਸ ਨਾਲ ਸਾਂਝੇ ਕੀਤੇ ਸਨ। ਮੈਮਨ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ।