ਇੰਸਟੈਂਟ ਬਲਾਗਿੰਗ ਪਲੇਟਫਾਰਮ ਟਵਿੱਟਰ ਦੀਆਂ ਸੇਵਾਵਾਂ ਅੱਜ ਅਚਾਨਕ ਠੱਪ ਹੋ ਗਈਆਂ। ਯੂਜਰਸ ਨੂੰ ਟਵੀਟ ਰਿਫਰੈਸ਼ ਕਰਨ ਵਿਚ ਮੁਸ਼ਕਲ ਆ ਰਹੀ ਹੈ। ਯੂਜਰਸ ਨੂੰ ਟਾਈਮਲਾਈਨ ‘ਤੇ ਪੋਸਟ ਅਕਸੈਸ ਕਰਨ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਊਨਡਿਟੈਕਟਰ ਨੇ ਵੀ ਟਵਿੱਟਰ ਡਾਊਨ ਦੀ ਪੁਸ਼ਟੀ ਕੀਤੀ ਹੈ। ਡਾਊਨਡਿਟੈਕਟਰ ਮੁਤਾਬਕ ਭਾਰਤੀ ਸਮੇਂ ਅਨੁਸਾਰ ਸ਼ਾਮ 4 ਵਜੇ ਦੇ ਆਸ-ਪਾਸ 600 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਜ਼ਿਆਦਾਤਰ ਯੂਜਰਸ ਨੂੰ ਐਪ ‘ਤੇ ਆਪਣਾ ਫੀਲਡ ਲੋਡ ਕਰਨ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਹੋਰਨਾਂ ਨੂੰ ਵੈੱਬਸਾਈਟ ਤੇ ਸਰਵਰ ਕਨੈਕਸ਼ਨ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਪੰਜ ਦਿਨ ਪਹਿਲਾਂ ਵੀ ਟਵਿੱਟਰ ਦੀ ਸਰਵਿਸ ਡਾਊਨ ਹੋ ਗਈ ਸੀ ਜੋ ਰਾਤ 10 ਵਜੇ ਦੇ ਬਾਅਦ ਹੋਇਆ ਸੀ। ਨਵੇਂ ਡਾਊਨ ਨੂੰ ਲੈ ਕੇ ਟਵਿੱਟਰ ਨੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤੀ ਹੈ।ਇਸ ਦਰਮਿਆਨ ਕਈ ਟਵਿੱਟਰ ਯੂਜਰਸ ਪਲੇਟਫਾਰਮ ‘ਤੇ ਮੀਮਸ ਨਾਲ ਆਊਟੇਜ ਦੀ ਸ਼ਿਕਾਇਤ ਕਰ ਰਹੇ ਹਨ। ਟਵਿੱਟਰ ਦੇ ਨਵੇਂ ਸੀਈਓ ਏਲਨ ਮਸਕ ਨੇ ਕੁਝ ਸਮਾਂ ਪਹਿਲਾਂ ਹੀ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਟਵਿੱਟਰ ਦੇ ਸਾਰੇ ਈਸ਼ੂ ਫਿਕਸ ਕਰਨ ‘ਤੇ ਕੰਮ ਕਰ ਰਹੀ ਹੈ। ਇਸ ਵਾਰ ਵੀ ਟਵਿੱਟਰ ਪੂਰੀ ਦੁਨੀਆ ਵਿਚ ਡਾਊਨ ਹੋਇਆ ਹੈ ਤੇ ਤੇਜ਼ੀ ਨਾਲ ਟਵਿੱਟਰ ਡਾਊਨ ਟ੍ਰੈਂਡ ਕਰ ਰਿਹਾ ਹੈ। ਟਵਿੱਟਰ ਵਿਚ ਨਵੇਂ ਟਵੀਟਸ ਦਿਖਾਈ ਨਹੀਂ ਦੇ ਰਹੇ ਹਨ। ਰਿਫਰੈਸ਼ ਹੋਣ ‘ਤੇ ਪੁਰਾਣਾ ਟਵੀਟ ਹੀ ਦਿਖ ਰਿਹਾ ਹੈ।